ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਸਕੂਲੀ ਵਿਦਿਆਰਥਣ ਸੂਬੇ ਵਿੱਚ ਹੋਈ ਭਾਰੀ ਬਰਫ਼ਬਾਰੀ ਦੀ ਰਿਪੋਰਟਿੰਗ ਕਰ ਰਹੀ ਹੈ। ਫ਼ੋਨ 'ਤੇ ਬਣਾਈ ਇਸ ਵੀਡੀਓ ਦੀ ਮਜ਼ੇਦਾਰ ਗੱਲ ਇਹ ਹੈ ਕਿ ਬੱਚੀ ਕੋਲ ਅਸਲੀ ਮਾਈਕ ਨਹੀਂ ਸੀ। ਇਸ ਲਈ ਉਸ ਨੇ ਕਿਸੇ ਡੰਡੇ ਨੂੰ ਮਾਈਕ ਵਜੋਂ ਵਰਤਿਆ। ਰਿਪੋਰਟਿੰਗ ਦੌਰਾਨ ਬੱਚੀ ਦੱਸਦੀ ਹੈ ਕਿ ਸਕੂਲੀ ਬੱਚਿਆਂ ਨੇ ਪੜ੍ਹਾਈ ਤੋਂ ਬਚਣ ਲਈ ਬਰਫ਼ ਹੇਠਾਂ ਸੁਰੰਗ ਪੁੱਟ ਲਈ ਹੈ ਤੇ ਉਹ ਉੱਥੇ ਲੁਕ ਜਾਂਦੇ ਹਨ।
ਉਹ ਦੱਸਦੀ ਹੈ ਕਿ ਇਨ੍ਹਾਂ ਦੇ ਮੰਮੀ-ਪਾਪਾ ਨੂੰ ਇਸ ਟਨਲ ਬਾਰੇ ਪਤਾ ਨਹੀਂ ਹੈ, ਜਿਸ ਦਾ ਉਹ ਲਾਭ ਉਠਾ ਰਹੇ ਹਨ। ਇਸ ਬੱਚੀ ਨੇ ਆਪਣੀ ਵੀਡੀਓ ਵਿੱਚ ਤਜ਼ਰਬੇਕਾਰ ਪੱਤਰਕਾਰ ਵਾਂਗ ਇਹ ਵੀ ਦੱਸਿਆ ਕਿ ਉਹ ਇਸ ਸਮੇਂ ਕਿੱਥੇ ਖੜ੍ਹੀ ਹੈ ਤੇ ਕਿਸ ਬਾਰੇ ਗੱਲ ਕਰਨ ਵਾਲੀ ਹੈ। ਛੋਟੀ ਜਿਹੀ ਬੱਚੀ ਦੇ ਹੁਨਰ ਨੂੰ ਲੋਕ ਸੋਸ਼ਲ ਮੀਡੀਆ 'ਤੇ ਕਾਫੀ ਸਲਾਹ ਰਹੇ ਹਨ ਤੇ ਉਸ ਨੂੰ ਭਵਿੱਖ ਦਾ ਰਿਪੋਰਟਰ ਦੱਸ ਰਹੇ ਹਨ।
ਦੇਖੋ ਵੀਡੀਓ-