Katrina Kaif Pregnant: ਬਾਲੀਵੁੱਡ ਦੀ ਸਭ ਤੋਂ ਪਸੰਦੀਦਾ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਲੰਡਨ 'ਚ ਛੁੱਟੀਆਂ ਮਨਾ ਰਹੇ ਹਨ। ਹਾਲ ਹੀ 'ਚ ਉਹ ਵਿੱਕੀ ਕੌਸ਼ਲ ਦੇ ਜਨਮਦਿਨ 'ਤੇ ਲੰਡਨ ਗਏ ਸਨ ਅਤੇ ਹੁਣ ਉਹ ਆਪਣਾ ਵਿਹਲਾ ਸਮਾਂ ਬਿਤਾਉਂਦੇ ਨਜ਼ਰ ਆਏ। ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦੋਵੇਂ ਹੱਥ ਫੜੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਭ ਦਾ ਧਿਆਨ ਕੈਟਰੀਨਾ ਕੈਫ ਵੱਲ ਖਿੱਚਿਆ ਗਿਆ, ਜੋ ਵੀਡੀਓ 'ਚ ਗਰਭਵਤੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ 'ਤੇ ਹਲਚਲ ਮਚ ਗਈ ਹੈ। 

  


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੇ ਹੱਥ 'ਚ ਕਿਵੇਂ ਹੋਇਆ ਫ੍ਰੈਕਚਰ? ਘਰ ਵਿੱਚ ਡਿੱਗ ਕੇ ਇੰਝ ਲੱਗੀ ਸੀ ਸੱਟ


ਓਵਰਕੋਟ ਵਿੱਚ ਅਦਾਕਾਰਾ ਨੇ ਲੁਕਾਇਆ ਬੇਬੀ ਬੰਪ
ਵੀਡੀਓ ਨੂੰ ਕਾਫੀ ਦੂਰੀ ਤੋਂ ਸ਼ੂਟ ਕੀਤਾ ਗਿਆ ਹੈ ਪਰ ਇਸ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਕੈਟਰੀਨਾ ਨੇ ਓਵਰਕੋਟ ਪਾਇਆ ਹੋਇਆ ਹੈ ਅਤੇ ਉਹ ਆਪਣੇ ਬੇਬੀ ਬੰਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਪਿਆਰ ਕਰਨ ਵਾਲੇ ਪਤੀ ਦੀ ਤਰ੍ਹਾਂ ਵਿੱਕੀ ਕੈਟਰੀਨਾ ਦਾ ਹੱਥ ਫੜ ਕੇ, ਉਸਦਾ ਸਮਰਥਨ ਕਰਦੇ ਅਤੇ ਉਸਦੀ ਰੱਖਿਆ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੇ ਉਨ੍ਹਾਂ ਅਟਕਲਾਂ ਨੂੰ ਹਵਾ ਦਿੱਤੀ ਹੈ ਜਿਸ ਵਿੱਚ ਲੋਕ ਕੈਟਰੀਨਾ ਦੇ ਗਰਭਵਤੀ ਹੋਣ ਦੀ ਗੱਲ ਕਰ ਰਹੇ ਸਨ। ਵਿੱਕੀ ਕੈਟਰੀਨਾ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਲੋਕ ਕੈਟਰੀਨਾ ਦੀ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਚਰਚਾ ਕਰ ਰਹੇ ਹਨ।






ਦੀਪਿਕਾ ਪਾਦੁਕੋਣ ਵੀ ਗਰਭਵਤੀ 
ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਵੀ ਜਲਦ ਹੀ ਆਪਣੇ ਘਰ ਇੱਕ ਛੋਟੇ ਮਹਿਮਾਨ ਦਾ ਸਵਾਗਤ ਕਰਨ ਜਾ ਰਹੇ ਹਨ। ਵੋਟਿੰਗ ਲਈ ਪਹੁੰਚੀ ਦੀਪਿਕਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ। ਹੁਣ ਕੈਟਰੀਨਾ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁਝ ਲੋਕ ਕਹਿ ਰਹੇ ਹਨ ਕਿ ਲੱਗਦਾ ਹੈ ਕਿ ਦੀਪਿਕਾ ਤੋਂ ਪਹਿਲਾਂ ਕੈਟਰੀਨਾ ਦੀ ਡਿਲੀਵਰੀ ਹੋ ਜਾਵੇਗੀ। 


ਇਹ ਵੀ ਪੜ੍ਹੋ: ਫੈਮਿਲੀ ਨਾਲ ਏਅਰਪੋਰਟ 'ਤੇ ਨਜ਼ਰ ਆਏ ਕਪਿਲ ਸ਼ਰਮਾ, ਕਾਮੇਡੀ ਕਿੰਗ ਦੀ ਧੀ ਨੇ ਜਿੱਤਿਆ ਦਿਲ, ਵੀਡੀਓ ਵਾਇਰਲ