ਮੁੰਬਈ: ਬੀਤੇ ਦਿਨੀਂ 2018 ਲਈ ਫੋਰਬਸ ਨੇ ਇੰਡੀਆ ਸੈਲੇਬ੍ਰਿਟੀ 100 ਦੀ ਲਿਸਟ ਜਾਰੀ ਕੀਤੀ ਹੈ। ਇਸ ‘ਚ ਕਮਾਈ ਦੇ ਮਾਮਲੇ ‘ਚ ਸਲਮਾਨ ਖ਼ਾਨ ਨੇ ਸਭ ਨੂੰ ਪਿੱਛੇ ਛੱਡ ਪਹਿਲਾਂ ਰੈਂਕ ਹਾਸਲ ਕੀਤਾ ਹੈ। ਉੱਧਰ ਲਿਸਟ ‘ਚ ਸ਼ਾਹਰੁਖ ਖ਼ਾਨ ਟੌਪ 10 ‘ਚ ਨਹੀਂ ਆ ਸਕੇ। ਜੇਕਰ ਫੀਮੇਲ ਐਕਟਰਸ ਦੀ ਗੱਲ ਕਰੀਏ ਤਾਂ ਦੀਪਿਕਾ ਚੌਥੇ ਨੰਬਰ ‘ਤੇ ਹੈ।



ਹੁਣ ਜੇਕਰ ਸਲਮਾਨ ਪਹਿਲੇ ਨੰਬਰ ‘ਤੇ ਹਨ ਤਾਂ ਕੈਟਰੀਨਾ ਦਾ ਜ਼ਿਕਰ ਕਰਨਾ ਤਾਂ ਬਣਦਾ ਹੀ ਹੈ। ਕਮਾਈ ਦੇ ਮਾਮਲੇ ‘ਚ ਜ਼ਿਆਦਾ ਨਾ ਸਹੀ ਪਰ ਕੈਟਰੀਨਾ ਨੇ ਪਟੌਦੀ ਖਾਨਦਾਨ ਦੀ ਨੂੰਹ ਕਰੀਨਾ ਕਪੂਰ ਖ਼ਾਨ ਨੂੰ ਮਾਤ ਦੇ ਦਿੱਤੀ ਹੈ। ਜੀ ਹਾਂ, ਕੈਟ ਨੇ ਲਿਸਟ ‘ਚ 21ਵਾਂ ਰੈਂਕ ਹਾਸਲ ਕੀਤਾ ਹੈ। ਉਸ ਦੀ ਸਾਲਾਨਾ ਕਮਾਈ 33.67 ਕਰੋੜ ਰੁਪਏ ਹੈ। ਜੇਕਰ ਕੈਟਰੀਨਾ ਦੇ ਲਾਈਫਸਟਾਈਲ ਦੀ ਗੱਲ ਕਰੀਏ ਤਾਂ ਉਸ ਨੂੰ ਲਗਜ਼ਰੀ ਲਾਈਫ ਜਿਉਣੀ ਪਸੰਦ ਹੈ।

ਕੈਟਰੀਨਾ ਦੀਆਂ ਕੀਮਤੀ ਚੀਜ਼ਾਂ:

  • ਮੁੰਬਈ ‘ਚ ਇੱਕ ਅਪਾਰਟਮੈਂਟ ਜਿਸ ਦੀ ਕੀਮਤ 8.2 ਕਰੋੜ ਰੁਪਏ ਹੈ ਤੇ ਇਸ ਤੋਂ ਇਲਾਵਾ ਲੋਖੰਡਵਾਲਾ ‘ਚ ਇੱਕ ਅਪਾਰਟਮੈਂਟ ਜਿਸ ਦੀ ਕੀਮਤ 17 ਕਰੋੜ ਰੁਪਏ ਹੈ। ਕੈਟ ਕੋਲ ਬਾਂਦਰਾ ‘ਚ ਇੱਕ ਸੀ-ਫੇਸਿੰਗ ਪੈਂਟਾਹਾਉਸ ਵੀ ਹੈ ਜਿਸ ਦੀ ਕੀਮਤ 31 ਕਰੋੜ ਰੁਪਏ ਹੈ।


 

  • ਕੈਟਰੀਨਾ ਦੀ ਫੈਮਿਲੀ ਲੰਦਨ ‘ਚ ਰਹਿੰਦੀ ਹੈ। ਕੈਟਰੀਨਾ ਨੇ ਲੰਦਨ ‘ਚ ਵੀ ਇੱਕ ਬੰਗਲਾ ਖਰੀਦਿਆ ਹੋਇਆ ਹੈ ਜਿਸ ਦੀ ਕੀਮਤ 7.02 ਕਰੋੜ ਰੁਪਏ ਹੈ।


 

  • ਕੈਟਰੀਨਾ ਕੋਲ ਕਈ ਲਗਜ਼ਰੀ ਕਾਰਾਂ ਹਨ। ਉਸ ਕੋਲ 42 ਲੱਖ ਦੀ ਔਡੀ ਕਿਊ 3, 50 ਲੱਖ ਦੀ ਮਰਸਡੀਜ਼ ਐਮਐਲ ਤੇ ਔਡੀ ਕਿਊ 7 ਵੀ ਹੈ ਜਿਸ ਦੀ ਕੀਮਤ 80 ਲੱਖ ਰੁਪਏ ਹੈ।


 

  • ਕੈਟਰੀਨਾ ਹੈਂਡ ਬੈਗਸ ਦੀ ਵੀ ਕਾਫੀ ਸ਼ੌਕੀਨ ਹੈ। ਉਸ ਕੋਲ Balenciaga ਬ੍ਰੈਂਡ ਬੈਗਸ ਹਨ ਜਿਨ੍ਹਾਂ ਦੀ ਕੀਮਤ 1.50 ਲੱਖ ਤੋਂ 2 ਲੱਖ ਤਕ ਹੈ।




15 ਸਾਲ ਦੇ ਕਰੀਅਰ ‘ਚ ਕੈਟਰੀਨਾ ਨੇ 33 ਫ਼ਿਲਮਾਂ ‘ਚ ਕੰਮ ਕੀਤਾ ਹੈ ਜਿਸ ‘ਚ ਉਸ ਨੇ ਬਾਲੀਵੁੱਡ ਦੇ ਤਿੰਨਾਂ ਖ਼ਾਨਸ ਨਾਲ ਵੀ ਕੰਮ ਕੀਤਾ ਹੈ, ਪਰ ਉਸ ਦੀ ਜੋੜੀ ਸਭ ਤੋਂ ਜ਼ਿਆਦਾ ਸਲਮਾਨ ਨਾਲ ਹਿੱਟ ਸਾਬਤ ਹੋਈ। ਸਲਮਾਨ ਤੇ ਕੈਟ ਕਾਫੀ ਕਲੋਜ਼ ਫ੍ਰੈਂਡਜ਼ ਵੀ ਹਨ। ਦੋਨੋਂ ਅਗਲੇ ਸਾਲ ਈਦ ‘ਤੇ ‘ਭਾਰਤ’ ‘ਚ ਇੱਕ ਵਾਰ ਫੇਰ ਆਪਣੀ ਕੈਮਿਸਟ੍ਰੀ ਨਾਲ ਲੋਕਾਂ ਨੂੰ ਇੰਪ੍ਰੈਸ ਕਰਨਗੇ। ਇਸ ਤੋਂ ਪਹਿਲਾ ਕੈਟ, ਸ਼ਾਹਰੁਖ ਦੇ ਨਾਲ ‘ਜ਼ੀਰੋ’ ‘ਚ ਨਜ਼ਰ ਆਵੇਗੀ।

ਜਿੱਥੇ ਇਹ ਸਟਾਰ ਇੰਨੀ ਕਮਾਊ ਹੈ ਉੱਥੇ ਹੀ ਕੈਟਰੀਨਾ ਦੀ ਅਜੀਬ ਆਦਤ ਹੈ ਕਿ ਉਸ ਨੂੰ ਜੋ ਚੀਜ਼ ਪਸੰਦ ਆਉਂਦੀ ਹੈ, ਉਹ ਲੈ ਜਾਂਦੀ ਹੈ। ਜਿਵੇਂ ਮਿੰਨੀ ਮਾਥੁਰ ਦੇ ਇਅਰ-ਰਿੰਗਸ, ਯਾਸਮੀਨ ਕਰਾਚੀਵਾਲਾ ਦੀ ਵਰਕਆਉਟ ਡ੍ਰੈਸਿਜ਼। ਇਸ ਬਾਰੇ ਕੈਟਰੀਨਾ ਨੇ ਕਿਹਾ ਕਿ ਉਹ ਲੋਕਾਂ ਤੋਂ ਪੁੱਛ ਕੇ ਹੀ ਉਨ੍ਹਾਂ ਦੀਆਂ ਚੀਜ਼ਾਂ ਲੈਂਦੀ ਹੈ।