Katrina Kaif Pregnant: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦਸੰਬਰ 2021 ਵਿੱਚ ਵਿਆਹ ਕਰਵਾ ਲਿਆ, ਉਦੋਂ ਤੋਂ ਹੁਣ ਤੱਕ ਇਹ ਜੋੜਾ ਪਰਫੈਕਟ ਕੱਪਲ ਦੇ ਰੂਪ ‘ਚ ਨਜ਼ਰ ਆ ਰਿਹਾ ਹੈ। ਅਕਸਰ ਇਹ ਦੋਵੇਂ ਸੋਸ਼ਲ ਮੀਡੀਆ 'ਤੇ ਇਕੱਠੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਫਿਲਹਾਲ ਬਾਲੀਵੁੱਡ ਦਾ ਇਹ ਪਿਆਰਾ ਅਸਲੀ ਜੋੜਾ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਸਭ ਦੇ ਵਿਚਕਾਰ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਵੀ ਚਰਚਾ 'ਚ ਹਨ। ਬੀਤੇ ਦਿਨ ਏਅਰਪੋਰਟ 'ਤੇ ਸਪਾਟ ਹੋਣ ਤੋਂ ਬਾਅਦ ਇਕ ਵਾਰ ਫਿਰ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਉੱਡਣ ਲੱਗੀਆਂ ਹਨ।


ਕੈਟਰੀਨਾ ਨੂੰ ਏਅਰਪੋਰਟ 'ਤੇ ਕੈਜ਼ੂਅਲ ਲੁੱਕ 'ਚ ਦੇਖਿਆ ਗਿਆ
ਮੰਗਲਵਾਰ ਨੂੰ 'ਫੋਨ ਭੂਤ' ਅਦਾਕਾਰਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਕੈਟਰੀਨਾ ਕੈਜ਼ੂਅਲ ਆਊਟਫਿਟ 'ਚ ਨਜ਼ਰ ਆਈ। ਉਸਨੇ ਨੀਲੇ ਰੰਗ ਦੀ ਇੱਕ ਵੱਡੀ (ਓਵਰਸਾਈਜ਼) ਟੀ-ਸ਼ਰਟ ਪਾਈ ਹੋਈ ਸੀ ਅਤੇ ਇਸ ਦੇ ਨਾਲ ਕੈਟਰੀਨਾ ਨੇ ਰਿਪਡ ਜੀਜ਼ ਪਹਿਨੀ ਹੋਈ ਸੀ। ਕੈਜ਼ੂਅਲ ਲੁੱਕ 'ਚ ਵੀ ਕੈਟਰੀਨਾ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ।









ਯੂਜ਼ਰਸ ਕਹਿ ਰਹੇ ਹਨ ਕਿ ਕੈਟਰੀਨਾ ਗਰਭਵਤੀ ਹੈ
ਇਸ ਦੇ ਨਾਲ ਹੀ ਜਿਵੇਂ ਹੀ ਏਅਰਪੋਰਟ ਤੋਂ ਉਸ ਦਾ ਵੀਡੀਓ ਇੰਟਰਨੈੱਟ 'ਤੇ ਆਇਆ ਤਾਂ ਇਸ ਨੂੰ ਵਾਇਰਲ ਹੋਣ 'ਚ ਦੇਰ ਨਹੀਂ ਲੱਗੀ ਅਤੇ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਉਹ ਗਰਭਵਤੀ ਹੈ। ਕਈ ਯੂਜ਼ਰਸ ਨੇ ਕਮੈਂਟ ਬਾਕਸ 'ਚ ਕੈਟਰੀਨਾ ਦੇ ਗਰਭਵਤੀ ਹੋਣ ਬਾਰੇ ਲਿਖਿਆ। ਇੱਕ ਯੂਜ਼ਰ ਨੇ ਲਿਖਿਆ, "ਉਹ ਗਰਭਵਤੀ ਹੈ, ਇਹ ਦਿਖ ਰਿਹਾ ਹੈ ਕਿ ਉਸ ਨੇ ਆਪਣੇ ਪੇਟ 'ਤੇ ਹੱਥ ਰੱਖਿਆ ਹੋਇਆ ਹੈ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਉਹ ਗਰਭਵਤੀ ਹੈ।"


ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਟਰੀਨਾ ਕੈਫ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਸੁਰਖੀਆਂ 'ਚ ਆਈਆਂ ਹਨ। ਇਸ ਤੋਂ ਪਹਿਲਾਂ ਇਹ ਵੀ ਅਫਵਾਹ ਸੀ ਕਿ ਇਹ ਜੋੜਾ ਜਲਦ ਹੀ ਮਾਤਾ-ਪਿਤਾ ਬਣਨ ਵਾਲਾ ਹੈ ਪਰ ਵਿੱਕੀ ਦੇ ਮੈਨੇਜਰ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਸੀ।


ਕੈਟਰੀਨਾ ਦਾ ਵਰਕਫਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ 'ਟਾਈਗਰ' ਫਰੈਂਚਾਇਜ਼ੀ ਦੀ ਤੀਜੀ ਕਿਸ਼ਤ 'ਚ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਭਿਨੇਤਰੀ ਕੋਲ 'ਮੇਰੀ ਕ੍ਰਿਸਮਸ' ਵੀ ਹੈ, ਜਿਸ 'ਚ ਉਹ ਅਭਿਨੇਤਾ ਵਿਜੇ ਸੇਤੂਪਤੀ ਨਾਲ ਸਕ੍ਰੀਨ ਸਪੇਸ ਸ਼ੇਅਰ ਕਰੇਗੀ।