Kaun Banega Crorepati 16 : ਟੀਵੀ ਦਾ ਮਸ਼ਹੂਰ ਸ਼ੋਅ 'ਕੌਨ ਬਣੇਗਾ ਕਰੋੜਪਤੀ' ਲੰਬੇ ਸਮੇਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਸ ਸ਼ੋਅ ਰਾਹੀਂ ਹੁਣ ਤੱਕ ਕਈ ਆਮ ਲੋਕ ਕਰੋੜਪਤੀ ਬਣ ਚੁੱਕੇ ਹਨ। ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਦੇ 15 ਸੀਜ਼ਨ ਆ ਚੁੱਕੇ ਹਨ। ਹਰ ਸਾਲ ਦਰਸ਼ਕ ਇਸ ਦੇ ਨਵੇਂ ਸੀਜ਼ਨ ਦੀ ਉਡੀਕ ਕਰਦੇ ਹਨ। ਸ਼ੋਅ ਹੁਣ ਆਪਣੇ 16ਵੇਂ ਸੀਜ਼ਨ ਨਾਲ ਵਾਪਸੀ ਕਰ ਰਿਹਾ ਹੈ। ਸ਼ੋਅ ਦੇ ਹੋਸਟ ਅਮਿਤਾਭ ਬੱਚਨ ਇੱਕ ਵਾਰ ਫਿਰ ਕੇਬੀਸੀ ਨਾਲ ਵਾਪਸੀ ਕਰ ਰਹੇ ਹਨ।
ਸੋਨੀ ਟੀਵੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਦਿੱਤੀ ਹੈ। ਸੋਨੀ ਟੀਵੀ ਨੇ ਕੇਬੀਸੀ ਦੇ ਪੁਰਾਣੇ ਸੀਜ਼ਨ ਦਾ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਦੇ ਨਾਲ ਦੱਸਿਆ ਗਿਆ ਹੈ ਕਿ ਸ਼ੋਅ ਹੁਣ ਆਪਣੇ ਨਵੇਂ ਸੀਜ਼ਨ ਦੇ ਨਾਲ ਵਾਪਸੀ ਕਰ ਰਿਹਾ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ ਕਿ- ਇੰਨਾ ਪਿਆਰ ਮਿਲਿਆ ਕਿ ਅਸੀਂ ਇਕ ਵਾਰ ਫਿਰ 'ਕੌਨ ਬਣੇਗਾ ਕਰੋੜਪਤੀ' 'ਚ ਵਾਪਸੀ ਕਰ ਰਹੇ ਹਾਂ।
ਦਰਸ਼ਕਾਂ ਦੀ ਭਾਰੀ ਮੰਗ 'ਤੇ ਸ਼ੁਰੂ ਹੋ ਰਿਹਾ ਸ਼ੋਅ
ਵੀਡੀਓ ਦੀ ਸ਼ੁਰੂਆਤ ਕੇਬੀਸੀ ਦੇ ਪਿਛਲੇ ਸੀਜ਼ਨ ਦੇ ਲਾਸਟ ਐਪੀਸੋਗ ਤੋਂ ਹੁੰਦੀ ਹੈ, ਜਿਸ ਵਿੱਚ ਬਿੱਗ ਬੀ ਨਿਰਾਸ਼ਾ ਦੇ ਨਾਲ ਦਰਸ਼ਕਾਂ ਨੂੰ ਆਖਰੀ ਅਲਵਿਦਾ ਕਹਿੰਦੇ ਸੁਣੇ ਜਾ ਸਕਦੇ ਹਨ।ਉੱਥੇ ਹੀ ਅੱਗੋਂ ਆਵਾਜ਼ ਆਉਂਦੀ ਹੈ ਕਿ- ਹਰ ਸ਼ੁਰੂਆਤ ਦਾ ਅੰਤ ਤੈਅ ਹੈ। ਪਰ ਜਦੋਂ ਤੁਹਾਡਾ ਪਿਆਰ ਬੇਅੰਤ ਹੋ ਜਾਂਦਾ ਹੈ ਤਾਂ ਹਰ ਅੰਤ ਤੋਂ ਬਾਅਦ ਮੁੜ ਸ਼ੁਰੂਆਤ ਨਿਸ਼ਚਤ ਹੈ। ਵੀਡੀਓ 'ਚ ਦੱਸਿਆ ਗਿਆ ਹੈ ਕਿ ਕਿਵੇਂ ਦਰਸ਼ਕਾਂ ਨੂੰ ਭਰਪੂਰ ਪਿਆਰ ਮਿਲਣ ਤੇ ਉਨ੍ਹਾਂ ਦੀ ਬਾਰੀ ਡਿਮਾਂਡ ਤੋਂ ਬਾਅਦ ਇੱਕ ਵਾਰ ਫਿਰ ਸ਼ੋਅ ਦਾ ਨਵਾਂ ਸੀਜ਼ਨ ਲਿਆਂਦਾ ਜਾ ਰਿਹਾ ਹੈ।
ਇਸ ਤਰੀਕ ਤੋਂ ਸ਼ੁਰੂ ਹੋਣਗੇ ਰਜਿਸਟ੍ਰੇਸ਼ਨ
ਇਸ ਵੀਡੀਓ ਦੇ ਨਾਲ ਮੇਕਰਸ ਨੇ ਸ਼ੋਅ ਲਈ ਰਜਿਸਟ੍ਰੇਸ਼ਨ ਡੇਟ ਦਾ ਵੀ ਖੁਲਾਸਾ ਕੀਤਾ ਹੈ। ਸ਼ੋਅ ਵਿੱਚ ਹਿੱਸਾ ਲੈਣ ਲਈ, ਪ੍ਰਤੀਯੋਗੀਆਂ ਨੂੰ ਪਹਿਲਾਂ ਰਜਿਸਟਰ ਕਰਨਾ ਹੋਵੇਗਾ। ਸ਼ੋਅ ਲਈ ਰਜਿਸਟ੍ਰੇਸ਼ਨ 26 ਅਪ੍ਰੈਲ ਨੂੰ ਰਾਤ 9 ਵਜੇ ਤੋਂ ਸ਼ੁਰੂ ਹੋ ਰਹੀ ਹੈ। ਹਾਲਾਂਕਿ ਰਜਿਸਟ੍ਰੇਸ਼ਨ ਕਿੱਥੇ ਕਰਨੀ ਹੈ, ਇਸ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।