ਅੱਜ ਤੋਂ 'ਕੌਣ ਬਣੇਗਾ ਕਰੋੜਪਤੀ' ਦਾ ਸੀਜ਼ਨ 12 ਸ਼ੁਰੂ ਹੋ ਰਿਹਾ ਹੈ। ਸੋਨੀ ਟੀਵੀ 'ਤੇ ਟੈਲੀਕਾਸਟ ਹੋਣ ਵਾਲਾ ਇਹ ਸ਼ੋਅ ਪਿਛਲੇ 11 ਸੀਜ਼ਨ ਤੋਂ ਦਰਸ਼ਕਾਂ ਨੂੰ ਇੰਟਰਟੇਨਮੈਂਟ ਦੇ ਨਾਲ-ਨਾਲ ਨੌਲੇਜ ਵੀ ਦੇ ਰਿਹਾ ਹੈ। ਇਸ ਦੇ ਹੋਸਟ ਅਮਿਤਾਭ ਬੱਚਨ ਹਨ, ਜਿਨ੍ਹਾਂ ਤੋਂ ਬਿਨ੍ਹਾ ਵੀ ਇਹ ਸ਼ੋਅ ਅਧੂਰਾ ਹੈ। ਬਿੱਗ ਬੀ ਕੋਰੋਨਾਵਾਇਰਸ ਤੋਂ ਠੀਕ ਹੋ ਕੇ KBC ਦੇ ਸ਼ੂਟ 'ਤੇ ਪਹੁੰਚੇ।
ਇਸ ਦੌਰਾਨ ਮੇਕਰਸ ਵੱਲੋਂ ਸ਼ੋਅ ਲਈ ਖ਼ਾਸ ਇੰਤਜਾਮ ਵੀ ਕੀਤੇ ਗਏ ਹਨ। ਕੋਰੋਨਾ ਕਾਲ ਨੂੰ ਵੇਖਦੇ ਹੋਏ ਸੋਸ਼ਲ ਡਿਸਟੇਨਸਿੰਗ ਤੇ ਸੇਨੇਟਾਈਜ਼ੇਸ਼ਨ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ। ਸਿਟਿੰਗ ਅਰੇਜਮੈਂਟਸ ਵੀ ਉਸ ਹਿਸਾਬ ਨਾਲ ਕੀਤੇ ਜਾ ਰਹੇ ਹਨ। ਇੱਕ ਪੂਰੇ ਪਲਾਨ ਨਾਲ ਸ਼ੋਅ ਨੂੰ ਸ਼ੂਟ ਕੀਤਾ ਜਾਏਗਾ।
ਇੱਥੋਂ ਤੱਕ ਕਿ ਸ਼ੋਅ ਦੇ ਔਡੀਸ਼ਨਸ ਵੀ ਆਨਲਾਈਨ ਲਏ ਗਏ ਸੀ। KBC ਰਾਊਂਡ ਨੂੰ ਖੇਡਣ ਵਾਲੇ ਕੰਟੈਸਟੈਂਟ ਦੀ ਗਿਣਤੀ ਵੀ 8 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼ੋਅ 'ਚ ਆਨਲਾਈਨ ਔਡੀਐਂਸ ਦੇ ਜੁੜਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਇੱਕ ਗੱਲ ਤਾਂ ਪੱਕੀ ਹੈ ਕਿ ਮੇਕਰਸ ਕੋਰੋਨਾ ਮਹਾਮਾਰੀ ਦੌਰਾਨ ਵੀ ਦਰਸ਼ਕਾਂ ਦੇ ਇੰਟਰਟੇਨਮੈਂਟ ਦਾ ਖੂਬ ਖਿਆਲ ਰੱਖ ਰਹੇ ਹਨ।