ਕਰਨਾਟਕ ਵਿੱਚ ਕੇਜੀਐਫ ਸਟਾਰ ਯਸ਼ ਦੇ ਇੱਕ ਫ਼ੈਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। 25 ਸਾਲਾ ਰਾਮਕ੍ਰਿਸ਼ਨ ਨੇ ਇਕ ਸੁਸਾਈਡ ਨੋਟ ਛੱਡਿਆ ਹੈ ਜਿਸ 'ਚ ਉਸ ਨੇ ਆਪਣੀ ਆਖਰੀ ਇੱਛਾ ਦਾ ਜ਼ਿਕਰ ਕਰਦਿਆਂ ਅਦਾਕਾਰ ਯਸ਼ ਨੂੰ ਸਸਕਾਰ 'ਚ ਸ਼ਾਮਲ ਹੋਣ ਦੀ ਗੱਲ ਕਹੀ ਹੈ। 
 
ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਰਾਮਕ੍ਰਿਸ਼ਨ ਨਾਮ ਦਾ ਇਕ ਨੌਜਵਾਨ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੇ ਆਪਣੇ ਸੁਸਾਈਡ ਨੋਟ ਵਿੱਚ ਪਰਿਵਾਰ ਨਾਲ ਸਬੰਧਤ ਕੁਝ ਗੱਲਾਂ ਲਿਖੀਆਂ ਹਨ। ਜਿਸ ਵਿੱਚ ਉਸ ਨੇ ਕਿਹਾ, "ਨਾ ਤਾਂ ਮੈਂ ਇੱਕ ਚੰਗਾ ਬੇਟਾ ਬਣ ਸਕਿਆ ਅਤੇ ਨਾ ਹੀ ਇੱਕ ਚੰਗਾ ਭਰਾ ਬਣ ਸਕਿਆ ਅਤੇ ਨਾ ਹੀ ਉਹ ਆਪਣਿਆਂ ਦਾ ਪਿਆਰਪਾ ਸਕਿਆ।" ਰਾਮਕ੍ਰਿਸ਼ਨ ਨੇ ਲਿਖਿਆ ਕਿ, "ਮੈਂ ਜ਼ਿੰਦਗੀ 'ਚ ਕੁਝ ਵੀ ਹਾਸਲ ਨਹੀਂ ਕਰ ਸਕਿਆ ਅਤੇ ਮੈਂ ਹੁਣ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਚਾਹੁੰਦਾ ਹਾਂ।"
 
ਜਾਣਕਾਰੀ ਦੇ ਅਨੁਸਾਰ, ਰਾਮਕ੍ਰਿਸ਼ਨ ਨੇ ਆਪਣੇ ਸੁਸਾਈਡ ਨੋਟ ਦੀਆਂ ਅੰਤ ਵਾਲੀਆਂ ਲਾਈਨਾਂ ਵਿੱਚ ਆਪਣੀ ਆਖਰੀ ਇੱਛਾ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਉਹ ਕੇਜੀਐਫ ਸਟਾਰ ਯਸ਼ ਦਾ ਬਹੁਤ ਵੱਡਾ ਫ਼ੈਨ ਹੈ ਅਤੇ ਉਸ ਦੀ ਇਕ ਝਲਕ ਵੇਖਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜ ਵਿੱਚ ਵਿਰੋਧੀ ਧਿਰ ਦੇ ਨੇਤਾ ਸਿਧਾਰਮਈਆ ਦਾ ਵੀ ਵੱਡਾ ਫ਼ੈਨ ਦੱਸਿਆ। ਉਸ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਇਹ ਦੋਵੇਂ ਯਸ਼ ਅਤੇ ਸਿਧਾਰਮਈਆ ਉਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ।
 
ਉਥੇ ਹੀ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ, ਯਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ ਕਿ, "ਮੈਂ ਸਵੀਕਾਰ ਨਹੀਂ ਕਰਦਾ ਕਿ ਮੇਰਾ ਕੋਈ ਫ਼ੈਨ ਆਪਣੀ ਜ਼ਿੰਦਗੀ ਇਸ ਤਰ੍ਹਾਂ ਖਤਮ ਕਰ ਦੇਵੇ। ਇਹ ਗਲਤ ਹੈ।" ਉਸ ਨੇ ਕਿਹਾ, "ਸਟਾਰਸ ਆਪਣੇ ਫੈਨਸ ਦੀ ਤਾੜੀਆਂ ਅਤੇ ਸੀਟੀਆਂ ਸੁਣਨਾ ਪਸੰਦ ਕਰਦੇ ਹਨ। ਮੈਂ ਆਪਣੇ ਫੈਨਸ ਤੋਂ ਇਸ ਦੀ ਉਮੀਦ ਨਹੀਂ ਕਰ ਸਕਦਾ। ਨਾਲ ਹੀ ਯਸ਼ ਦੇ ਫੈਨਸ ਉਸ ਦੀ ਪੋਸਟ 'ਤੇ ਪ੍ਰਤੀਕ੍ਰਿਆ ਦੇ ਰਹੇ ਹਨ ਅਤੇ ਨਾਲ ਹੀ ਇਸ ਘਟਨਾ 'ਤੇ ਦੁੱਖ ਜ਼ਾਹਰ ਕਰ ਰਹੇ ਹਨ।