Kirron Kher Covid 19: ਅਦਾਕਾਰ ਤੋਂ ਸਿਆਸਤਦਾਨ ਬਣੀ ਕਿਰਨ ਖੇਰ ਕੋਵਿਡ-19 ਪਾਜ਼ੇਟਿਵ ਪਾਈ ਗਈ ਹੈ। ਦਿੱਗਜ ਅਭਿਨੇਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਹੈਲਥ ਅਪਡੇਟ ਵੀ ਸਾਂਝੀ ਕੀਤੀ ਅਤੇ ਅਪੀਲ ਕੀਤੀ ਕਿ ਜੋ ਵੀ ਉਨ੍ਹਾਂ ਦੇ ਸੰਪਰਕ 'ਚ ਆਏ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲੈਣ।


ਇਹ ਵੀ ਪੜ੍ਹੋ: ਪੰਜਾਬ ਦੇ ਮਾਹੌਲ ਨੂੰ ਦੇਖਦਿਆਂ 'ਚੱਲ ਜਿੰਦੀਏ' ਫਿਲਮ ਦੀ ਰਿਲੀਜ਼ ਡੇਟ ਅੱਗੇ ਵਧੀ, ਨੀਰੂ ਬਾਜਵਾ ਨੇ ਵੀਡੀਓ ਕੀਤੀ ਸ਼ੇਅਰ


ਕਿਰਨ ਖੇਰ ਨੇ ਟਵੀਟ ਕਰਕੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ
ਕਿਰਨ ਖੇਰ ਨੇ ਪਿਛਲੇ ਦਿਨੀਂ ਟਵਿੱਟਰ 'ਤੇ ਆਪਣੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਪੋਸਟ 'ਚ ਲਿਖਿਆ, ''ਮੇਰਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ, ਇਸ ਲਈ ਜੋ ਵੀ ਮੇਰੇ ਸੰਪਰਕ 'ਚ ਆਇਆ ਹੈ, ਕਿਰਪਾ ਕਰਕੇ ਆਪਣਾ ਟੈਸਟ ਕਰਵਾ ਲਵੇ।'' ਕਿਰਨ ਦੀ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸ਼ੁਭਚਿੰਤਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ।









ਕਿਰਨ ਖੇਰ ਨੇ ਹਾਲ ਹੀ 'ਚ ਬਲੱਡ ਕੈਂਸਰ ਤੋਂ ਜਿੱਤੀ ਸੀ ਜ਼ਿੰਦਗੀ ਦੀ ਜੰਗ
ਦੱਸ ਦੇਈਏ ਕਿ ਕਿਰਨ ਖੇਰ ਨੂੰ 2021 ਵਿੱਚ ਇੱਕ ਕਿਸਮ ਦੇ ਬਲੱਡ ਕੈਂਸਰ ਦਾ ਪਤਾ ਲੱਗਿਆ ਸੀ। ਕਿਰਨ ਖੇਰ ਕਾਫੀ ਇਲਾਜ ਤੋਂ ਬਾਅਦ ਠੀਕ ਹੋ ਗਈ। ਇਸ ਸਬੰਧੀ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਅਨੁਪਮ ਖੇਰ ਅਤੇ ਬੇਟੇ ਸਿਕੰਦਰ ਖੇਰ ਨੇ ਅਪਡੇਟ ਸ਼ੇਅਰ ਕੀਤੀ ਸੀ ਕਿ ਉਹ ਹੁਣ ਸਿਹਤਮੰਦ ਹਨ। ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਕਿਰਨ ਖੇਰ ਰਿਐਲਿਟੀ ਸ਼ੋਅ 'ਇੰਡੀਆਜ਼ ਗੌਟ ਟੈਲੇਂਟ' 'ਚ ਜੱਜ ਵਜੋਂ ਨਜ਼ਰ ਆਈ। ਦੱਸ ਦੇਈਏ ਕਿ ਅਨੁਪਮ ਖੇਰ ਅਤੇ ਕਿਰਨ ਖੇਰ 1985 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਅਨੁਪਮ ਤੋਂ ਪਹਿਲਾਂ ਕਿਰਨ ਦਾ ਵਿਆਹ ਕਾਰੋਬਾਰੀ ਗੌਤਮ ਬੇਰੀ ਨਾਲ ਹੋਇਆ ਸੀ।


ਅਨੁਪਮ ਖੇਰ ਨੇ ਕਿਰਨ ਦੀ ਬੀਮਾਰੀ ਤੇ ਇਲਾਜ ਦਾ ਕੀਤਾ ਸੀ ਜ਼ਿਕਰ
ਇਸ ਦੇ ਨਾਲ ਹੀ, ਪਿਛਲੇ ਸਾਲ ਇੱਕ ਇੰਟਰਵਿਊ ਦੌਰਾਨ ਅਨੁਪਮ ਖੇਰ ਨੇ ਕਿਰਨ ਦੀ ਬੀਮਾਰੀ ਤੇ ਇਲਾਜ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਠੀਕ ਹੋਣਾ ਸਭ ਤੋਂ ਵੱਡੀ ਜਿੱਤ ਹੈ। ਉਨ੍ਹਾਂ ਨੇ ETimes ਨੂੰ ਕਿਹਾ ਸੀ, "ਮਨੁੱਖੀ ਆਤਮਾ ਕਿਸੇ ਵੀ ਚੀਜ਼ ਨਾਲੋਂ ਮਜ਼ਬੂਤ ​​ਹੈ। ਹਿੰਮਤ ਹਾਰਨਾ ਕੋਈ ਵਿਕਲਪ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਜਿੱਤਦੇ ਹੋ ਤਾਂ, ਤੁਸੀਂ ਲੋਕਾਂ ਲਈ ਇੱਕ ਰੋਲ ਮਾਡਲ ਬਣ ਜਾਂਦੇ ਹੋ।"


ਇਹ ਵੀ ਪੜ੍ਹੋ: MC ਸਟੈਨ ਤੋਂ ਕਿਉਂ ਨਾਰਾਜ਼ ਹੈ ਅਬਦੂ ਰੌਜ਼ਿਕ? ਇਸ ਵਜ੍ਹਾ ਕਰਕੇ ਟੁੱਟੀ ਦੋਵਾਂ ਦੀ ਦੋਸਤੀ, ਖੁਦ ਰੌਜ਼ਿਕ ਨੇ ਕੀਤਾ ਖੁਲਾਸਾ