Sonia Mann Video: ਪੰਜਾਬ ਤੇ ਹਰਿਆਣਾ 'ਚ ਇਸ ਸਮੇਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦਰਮਿਆਨ ਕਿਸਾਨਾਂ ਦੇ ਦੂਜੇ ਅੰਦੋਲਨ ਨੂੰ ਕਈ ਪੰਜਾਬੀ ਕਲਾਕਾਰਾਂ ਦਾ ਵੀ ਸਾਥ ਮਿਿਲਿਆ ਹੈ। ਇਸ ਦਰਮਿਆਨ ਬੀਤੇ ਦਿਨ ਸੋਨੀਆ ਮਾਨ ਨੇ ਵੀ ਕਿਸਾਨ ਅੰਦੋਲਨ 'ਚ ਹਾਜ਼ਰੀ ਲਵਾਈ ਸੀ। ਪਰ ਇਸ ਵਿਚਾਲੇ ਅੱਜ ਕੁੱਝ ਅਜਿਹਾ ਹੋਇਆ ਕਿ ਖਨੌਰੀ ਬਾਰਡਰ 'ਤੇ ਮਾਹੌਲ ਤਣਾਅਪੂਰਨ ਬਣ ਗਿਆ। 

  


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਵਿਆਹ ਦੇ ਬੰਧਨ 'ਚ ਬੱਝੀ, ਗੋਆ 'ਚ ਜੈਕੀ ਭਗਨਾਨੀ ਨਾਲ ਹੋਏ ਆਨੰਦ ਕਾਰਜ


ਸੋਨੀਆ ਮਾਨ ਖਨੌਰੀ ਬਾਰਡਰ 'ਤੇ ਕਿਸਾਨਾਂ ਦੇ ਨਾਲ ਧਰਨੇ 'ਤੇ ਬੈਠੀ ਸੀ ਕਿ ਅਚਾਨਕ ਹੰਝੂ ਗੈਸ ਦੀ ਬੌਛਾਰ ਹੋ ਗਈ ਅਤੇ ਚਾਰੇ ਪਾਸੇ ਭਗਦੜ ਮਚ ਗਈ। ਇਸ ਦਰਮਿਆਨ ਪੰਜਾਬੀ ਅਦਾਕਾਰਾ ਵੀ ਹੰਝੂ ਗੈਸ ਦਾ ਸ਼ਿਕਾਰ ਹੋ ਗਈ। ਹੰਝੂ ਗੈਸ ਕਰਕੇ ਉਸ ਦੀ ਹਾਲਤ ਵਿਗੜ ਗਈ। ਇਸ ਸਭ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਖੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਧਰਨੇ 'ਤੇ ਬੈਠੀ ਨਜ਼ਰ ਆ ਰਹੀ ਹੈ ਅਤੇ ਅਚਾਨਕ ਹੰਝੂ ਗੈਸ ਤੇ ਪਾਣੀ ਦੀਆਂ ਬੌਛਾਰਾਂ ਸ਼ੁਰੂ ਹੋ ਜਾਂਦੀਆਂ ਹਨ। ਦੇਖੋ ਇਹ ਵੀਡੀਓ:









ਇੱਕ ਹੋਰ ਵੀਡੀਓ 'ਚ ਅਦਾਕਾਰਾ ਦੀ ਹਾਲਤ ਬੁਰੀ ਨਜ਼ਰ ਆ ਰਹੀ ਹੈ, ਉਸ 'ਤੇ ਹੰਝੂ ਗੈਸ ਦਾ ਬੁਰਾ ਅਸਰ ਪਿਆ ਹੈ। ਦੇਖੋ ਇਹ ਵਾਇਰਲ ਵੀਡੀਓ:








ਕਾਬਿਲੇਗ਼ੌਰ ਹੈ ਕਿ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਇਸ ਦਰਮਿਆਨ ਪੰਜਾਬ ਤੇ ਹਰਿਆਣਾ ਤੋਂ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਪਹੁੰਚ ਰਹੇ ਹਨ, ਪਰ ਪ੍ਰਸ਼ਾਸਨ ਵੀ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਦਰਮਿਆਨ ਕਈ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ 2.0 ਦਾ ਖੁੱਲ੍ਹ ਕੇ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚ ਕਰਮਜੀਤ ਅਨਮੋਲ, ਸੋਨੀਆ ਮਾਨ ਤੇ ਕਰਨ ਔਜਲਾ ਦੇ ਨਾਮ ਸ਼ਾਮਲ ਹਨ। 


ਇਹ ਵੀ ਪੜ੍ਹੋ: ਰਾਹੁਲ ਗਾਂਧੀ ਫਸੇ ਮੁਸ਼ਕਲ 'ਚ, ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ 'ਤੇ ਟਿੱਪਣੀ ਕਰਨਾ ਪਿਆ ਭਾਰੀ, ਬੁਰੀ ਤਰ੍ਹਾਂ ਹੋਏ ਟਰੋਲ