ਚੰਡੀਗੜ੍ਹ: ਦਿੱਲੀ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸਹੂਲਤ ਲਈ ਸਮਾਜ ਸੇਵੀ ਸੰਸਥਾ ਖਾਲਸਾ ਏਡ ਵਲੋਂ 'ਕਿਸਾਨ ਮਾਲ' ਖੋਲ੍ਹਿਆ ਗਿਆ ਹੈ। ਇਥੇ ਕੋਈ ਵੀ ਪ੍ਰਦਰਸ਼ਨਕਾਰੀ ਕਿਸਾਨ ਆਪਣੇ ਲਈ ਮੁੱਢਲੀਆਂ ਸਹੂਲਤ ਦੀਆਂ ਚੀਜ਼ਾਂ ਆਪਣੇ ਨਾਪ ਮੁਤਾਬਕ ਮੁਫ਼ਤ 'ਚ ਲੈ ਸਕਦਾ ਹੈ।




ਹੁਣ ਪੰਜਾਬ ਦੇ ਪ੍ਰਸਿੱਧ ਗਾਇਕ ਜੈਜ਼ੀ ਬੀ ਨੇ ਖਾਲਸਾ ਏਡ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਆਪਣੇ ਟਵਿਟਰ 'ਤੇ ਇਸ ਮਾਲ ਦੀ ਪ੍ਰਸ਼ੰਸਾਂ ਕਰਦੇ ਹੋਏ ਜੈਜ਼ੀ ਬੀ ਨੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਉਂਦਿਆਂ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਮਾਲ 'ਚ ਕਿਸਾਨ ਆਪਣੇ ਜ਼ਰੂਰਤ ਦਾ ਸਮਾਨ ਜਿਵੇਂ ਗਰਮ ਸੂਟ, ਬੂਟ, ਕੰਬਲ ਤੇ ਹੋਰ ਸਾਮਾਨ ਲੈ ਸਕਦੇ ਹਨ।






ਜੈਜ਼ੀ ਬੀ ਵਲੋਂ ਸ਼ੇਅਰ ਕੀਤੀ ਇਸ ਵੀਡੀਓ 'ਹਕ ਖਾਲਸਾ ਏਡ ਦੇ ਵਲੰਟੀਅਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਇਹ ਵੀ ਸਮਝਾਇਆ ਕਿ ਕਿਸ ਤਰੀਕੇ ਨਾਲ ਕਿਸਾਨ ਆਪਣੀ ਸਾਰੀ ਡਿਟੇਲਸ ਭਰ ਕੇ ਜੋ ਵੀ ਚਾਹੀਦਾ ਹੈ ਇਸ ਮਾਲ 'ਚੋਂ ਲੈ ਸਕਦੇ ਹਨ।