Jazzy B Yudhvir Manak: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਗਾਇਕ ਨੇ ਪੰਜਾਬੀ ਇੰਡਸਟਰੀ ;ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਨਾਲ ਗਾਇਕ ਦੀ ਹਾਲ ਹੀ 'ਚ ਐਲਬਮ 'ਬੋਰਨ ਰੈੱਡੀ' ਵੀ ਰਿਲੀਜ਼ ਹੋਈ ਹੈ। ਹੁਣ ਹਾਲ ਹੀ 'ਚ ਜੈਜ਼ੀ ਬੀ ਫਿਰ ਤੋਂ ਚਰਚਾ 'ਚ ਹਨ।


ਇਹ ਵੀ ਪੜ੍ਹੋ: ਮਨਕੀਰਤ ਔਲਖ ਨੇ ਚਿੱਟੇ ਪਜਾਮੇ ਕੁੜਤੇ 'ਚ ਸ਼ੇਅਰ ਕੀਤੀਆਂ ਤਸਵੀਰਾਂ, ਗਾਇਕ 'ਤੇ ਫਿਦਾ ਹੋਈਆਂ ਫੀਮੇਲ ਫੈਨਜ਼






ਇਹ ਤਾਂ ਸਭ ਨੂੰ ਪਤਾ ਹੈ ਕਿ ਜੈਜ਼ੀ ਬੀ ਕਲੀਆਂ ਦੇ ਬਾਦਸ਼ਾਹ ਪੰਜਾਬੀ ਗਾਇਕ ਕੁਲਦੀਪ ਮਾਣਕ ਨੂੰ ਆਪਣਾ ਗੁਰੂ ਮੰਨਦੇ ਹਨ। ਇਸ ਦੇ ਨਾਲ ਨਾਲ ਜੈਜ਼ੀ ਬੀ ਦੀ ਮਾਣਕ ਦੇ ਪੁੱਤਰ ਯੁੱਧਵੀਰ ਨਾਲ ਵੀ ਕਾਫੀ ਨੇੜਤਾ ਹੈ। ਹੁਣ ਯੁੱਧਵੀਰ ਨੇ ਜੈਜ਼ੀ ਬੀ ਦੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।









ਕਾਬਿਲੇਗ਼ੌਰ ਹੈ ਕਿ ਯੁੱਧਵੀਰ ਮਾਣਕ ਕੁਲਦੀਪ ਮਾਣਕ ਦਾ ਪੁੱਤਰ ਹੈ। ਉਸ ਦਾ ਜਨਮ ਲੁਧਿਆਣਾ ਦੇ ਪਿੰਡ ਥਰੀਕੇ ਵਿਖੇ ਹੋਇਆ ਸੀ। 2006 'ਚ ਉਸ ਨੂੰ ਲਿਵਰ ਦੀ ਬੀਮਾਰੀ ਦੇ ਨਾਲ ਨਾਲ ਹੈਪੇਟਾਈਟਸ ਵੀ ਹੋ ਗਿਆ ਸੀ। ਇਸ ਦੇ ਕਈ ਸਾਈਡ ਇਫੈਕਟ ਵੀ ਗਾਇਕ ਨੂੰ ਝੱਲਣੇ ਪਏ ਸੀ । ਯੁੱਧਵੀਰ ਮਾਣਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਕਈ ਗਾਣੇ ਤਾਂ ਦਿੱਤੇ, ਪਰ ਉਹ ਆਪਣੇ ਪਿਤਾ ਕੁਲਦੀਪ ਮਾਣਕ ਵਾਂਗ ਕਾਮਯਾਬੀ ਹਾਸਲ ਨਹੀਂ ਕਰ ਸਕਿਆ ।


ਇਹ ਵੀ ਪੜ੍ਹੋ: ਹਰਨਾਜ਼ ਸੰਧੂ ਦੀ ਪਹਿਲੀ ਫਿਲਮ 'ਯਾਰਾਂ ਦੀਆਂ ਪੌ ਬਾਰਾਂ' ਰਿਲੀਜ਼ ਲਈ ਤਿਆਰ, ਕਿਉਂ ਫਿਲਮ ਤੋਂ ਕਿਨਾਰਾ ਕਰੀ ਬੈਠੀ ਸਾਬਕਾ ਮਿਸ ਯੂਨੀਵਰਸ