Atul Kulkarni Tweet: ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫ਼ਲਾਪ ਹੋਈ ਹੈ। 180 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਨੂੰ 50 ਕਰੋੜ ਇਕੱਠੇ ਕਰਨ 'ਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਾਈਕਾਟ ਦੇ ਰੁਝਾਨ ਦਾ ਅਸਰ ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' 'ਤੇ ਦੇਖਣ ਨੂੰ ਮਿਲਿਆ ਹੈ। ਇਸ ਫਿਲਮ 'ਚ ਆਮਿਰ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ। ਇਹ ਹਿੱਟ ਜੋੜੀ ਵੀ ਫਿਲਮ ਨੂੰ ਫਲਾਪ ਹੋਣ ਤੋਂ ਨਹੀਂ ਬਚਾ ਸਕੀ। ਲਾਲ ਸਿੰਘ ਚੱਢਾ ਹਾਲੀਵੁੱਡ ਫਿਲਮ ਫੋਰੈਸਟ ਗੰਪ ਦਾ ਹਿੰਦੀ ਰੀਮੇਕ ਹੈ। ਫਿਲਮ ਦੇ ਫਲਾਪ ਹੋਣ ਤੋਂ ਬਾਅਦ ਲਾਲ ਸਿੰਘ ਚੱਢਾ ਦੇ ਲੇਖਕ ਅਤੁਲ ਕੁਲਕਰਨੀ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ।
ਫਿਲਮ ਦੀ ਇੰਨੀ ਖਰਾਬ ਹਾਲਤ ਨੂੰ ਦੇਖ ਕੇ ਅਤੁਲ ਨੇ ਇਕ ਟਵੀਟ ਕੀਤਾ ਜੋ ਹੁਣ ਵਾਇਰਲ ਹੋ ਗਿਆ ਹੈ। ਅਤੁਲ ਨੇ ਟ੍ਰੋਲਿੰਗ ਤੋਂ ਬਚਣ ਲਈ ਆਪਣਾ ਕਮੈਂਟ ਸੈਕਸ਼ਨ ਬੰਦ ਕਰ ਦਿੱਤਾ ਸੀ ਪਰ ਫਿਰ ਵੀ ਉਹ ਇਸ ਪੋਸਟ ਨੂੰ ਲੈ ਕੇ ਟ੍ਰੋਲ ਹੋ ਰਹੇ ਹਨ।
ਅਤੁਲ ਨੇ ਕੀਤਾ ਇਹ ਟਵੀਟ
ਅਤੁਲ ਕੁਲਕਰਨੀ ਨੇ ਟਵੀਟ ਕੀਤਾ- 'ਜਦੋਂ ਤਬਾਹੀ ਨੂੰ ਵੱਡੇ ਪੱਧਰ ਤੇ ਸੈਲੀਬੇ੍ਰਟ ਕੀਤਾ ਜਾਂਦਾ ਹੈ ਤਾਂ ਕੌੜੇ ਸੱਚ ਦੇ ਕੋਈ ਮਾਇਣੇ ਨਹੀਂ ਰਹਿੰਦੇ।' ਅਤੁਲ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਇਹ ਟਵੀਟ ਕਿਸ ਬਾਰੇ ਕੀਤਾ ਹੈ, ਪਰ ਯੂਜ਼ਰਜ਼ ਇਸ ਨੂੰ ਲਾਲ ਸਿੰਘ ਚੱਢਾ ਦੇ ਫਲਾਪ ਨਾਲ ਜੋੜ ਰਹੇ ਹਨ। ਅਤੁਲ ਨੇ ਟਵੀਟ 'ਤੇ ਕਮੈਂਟ ਸੈਕਸ਼ਨ ਬੰਦ ਕਰ ਦਿੱਤਾ ਹੈ। ਫਿਰ ਵੀ ਉਨ੍ਹਾਂ ਦਾ ਇਹ ਟਵੀਟ ਵਾਇਰਲ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਯੂਜ਼ਰਜ਼ ਨੇ ਇਹ ਗੱਲ ਕਹੀ
ਅਤੁਲ ਕੁਲਕਰਨੀ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- 'ਦਰਸ਼ਕਾਂ ਨੇ ਕਰਾਰਾ ਥੱਪੜ ਮਾਰਿਆ ਹੈ।' ਦੂਜੇ ਪਾਸੇ ਇੱਕ ਹੋਰ ਯੂਜ਼ਰ ਨੇ ਲਿਖਿਆ- ਮੈਨੂੰ ਲਾਲ ਸਿੰਘ ਚੱਢਾ ਅਤੇ ਟਵਿਨ ਟਾਵਰ ਦਾ ਡਿੱਗਣਾ ਪਸੰਦ ਆਇਆ, ਦੋਵੇਂ ਮਲਬੇ ਵਿੱਚ ਦੱਬ ਗਏ।
ਲਾਲ ਸਿੰਘ ਚੱਢਾ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਆਮਿਰ ਖਾਨ ਅਤੇ ਕਰੀਨਾ ਕਪੂਰ ਦੇ ਨਾਲ ਮੋਨਾ ਸਿੰਘ ਅਤੇ ਨਾਗਾ ਚੈਤੰਨਿਆ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਇਹ ਫਿਲਮ ਅਦਵੈਤ ਚੰਦਨ ਦੁਆਰਾ ਨਿਰਦੇਸ਼ਤ ਹੈ ਅਤੇ 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।