ਮੁੰਬਈ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਤੇ ਐਲੀ ਅਵਰਾਮ ਦਾ ਨਵਾਂ ਗਾਣਾ 'ਹਰ ਫਨ ਮੌਲਾ' ਰਿਲੀਜ਼ ਹੁੰਦੇ ਹੀ ਛਾ ਗਿਆ ਹੈ। ਇਹ ਗਾਣਾ ਅਮੈਰਾ ਦਸਤੂਰ ਤੇ ਕੁਨਾਲ ਕਪੂਰ ਦੀ ਫਿਲਮ 'ਕੋਇ ਜਾਨੇ ਨਾ' ਵਿੱਚ ਦਿਖਾਈ ਦੇਵੇਗਾ। ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਆਮਿਰ ਖਾਨ ਤੇ ਐਲੀ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਏ ਹਨ। ਫਿਲਮ 'ਕੋਈ ਜਾਣ ਨਾ' 2 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਗਾਣੇ 'ਚ ਆਮਿਰ ਖਾਨ ਕੈਜੂਅਲ ਹਿੱਪਸਟਰ ਲੁੱਕ 'ਚ ਦਿਖਾਈ ਦੇ ਰਹੇ ਹਨ, ਜਦਕਿ ਐਲੀ ਸਕਿਨਡ ਡ੍ਰੈੱਸ ਤੇ ਹਾਈ ਹੀਲਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਗਾਣੇ ਨੂੰ ਸੋਸ਼ਲ ਮੀਡੀਆ 'ਤੇ ਯੂਜ਼ਰਸ ਲਗਾਤਾਰ ਵੇਖ ਰਹੇ ਹਨ ਤੇ ਇਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਮੇਕਰਸ ਨੇ ਇਸ ਗਾਣੇ ਦੀ ਪਹਿਲੀ ਲੁੱਕ ਸਾਂਝੀ ਕੀਤੀ ਸੀ।
ਇਸ ਗਾਣੇ ਨੂੰ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਹੈ ਤੇ ਵਿਸ਼ਾਲ ਡਡਲਾਨੀ ਤੇ ਜ਼ਾਰਾ ਖਾਨ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ ਗਾਣੇ ਦਾ ਸੰਗੀਤ ਤਨਿਸ਼ਕ ਬਗੀਚੀ ਨੇ ਤਿਆਰ ਕੀਤਾ ਹੈ। ਫਿਲਮ ਕੋਈ ਜਾਣੈ ਨਾ ਦਾ ਨਿਰਦੇਸ਼ਨ ਅਮਿਨ ਹਾਜੀ ਨੇ ਕੀਤਾ ਹੈ ਜਿਸਨੇ ਪਿਛਲੇ ਦਿਨੀਂ ਆਮਿਰ ਖਾਨ ਨਾਲ ਲਗਾਨ ਤੇ ਮੰਗਲ ਪਾਂਡੇ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।