Sarang Sikander Marriage: ਅੱਜ ਸਵੇਰ ਤੋਂ ਹੀ ਇੰਟਰਨੈੱਟ ਤੇ ਮਰਹੂਮ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਪੁੱਤਰ ਸਾਰੰਗ ਸਿਕੰਦਰ ਦਾ ਵਿਆਹ ਛਾਇਆ ਹੋਇਆ ਹੈ। ਇਹੀ ਨਹੀਂ ਵਿਆਹ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਸੀ, ਜੋ ਕਿ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪਰ ਹੁਣ ਸਾਰੰਗ ਸਿਕੰਦਰ ਨੇ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈਕੇ ਵੱਡਾ ਖੁਲਾਸਾ ਕੀਤਾ ਹੈ। ਸਾਰੰਗ ਸਿਕੰਦਰ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਕੁੱਝ ਸਕ੍ਰੀਨਸ਼ਾਟਸ ਸ਼ੇਅਰ ਕੀਤੇ ਹਨ, ਜਿਨ੍ਹਾਂ ਵਿੱਚ ਉਸ ਦੇ ਵਿਆਹ ਦੀਆਂ ਖਬਰਾਂ ਹਨ।
ਸਾਰੰਗ ਸਿਕੰਦਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਖੁਲਾਸਾ ਕੀਤਾ ਕਿ ਉਸ ਦਾ ਵਿਆਹ ਨਹੀਂ ਹੋਇਆ ਹੈ। ਉਸ ਨੇ ਆਪਣੇ ਫ਼ੈਨਜ਼ ਨਾਲ ਛੋਟਾ ਜਿਹਾ ਪਰੈਂਕ (ਮਜ਼ਾਕ) ਕੀਤਾ ਹੈ। ਇਸ ਬਾਰੇ ਸਾਰੰਗ ਸਿਕੰਦਰ ਦੀਆਂ ਪੋਸਟਾਂ ਦੇਖ ਕੇ ਪਤਾ ਲੱਗਦਾ ਹੈ। ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਤਸਵੀਰਾਂ ਸ਼ੇਅਰ ਕਰਦਿਆਂ ਸਾਰੰਗ ਨੇ ਲਿਖਿਆ, "ਮੈਂ ਪੰਜਾਬੀ ਇੰਡਸਟਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪਰੈਂਕ ਖੇਡਿਆ ਹੈ।"
ਇੱਕ ਹੋਰ ਪੋਸਟ ਵਿੱਚ ਸਾਰੰਗ ਨੇ ਲਿਖਿਆ, "ਮੈਨੂੰ ਬੜਾ ਅਫ਼ਸੋਸ ਹੋ ਰਿਹਾ ਹੈ ਕਿ ਮੈਂ ਇੰਡਸਟਰੀ ਨਾਲ ਪਰੈਂਕ ਖੇਡਿਆ ਤੇ ਮੀਡੀਆ ਨੇ ਇਸ ਨੂੰ ਸੀਰੀਅਸ ਲੈ ਲਿਆ।"
ਦਸ ਦਈਏ ਕਿ ਸਾਰੰਗ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈਆਂ ਹਨ। ਪਰ ਹੁਣ ਸਾਰੰਗ ਨੇ ਖੁਦ ਹੀ ਇਨ੍ਹਾਂ ਖਬਰਾਂ ਤੇ ਵਿਰਾਮ ਲਗਾ ਦਿਤਾ ਹੈ। ਦਰਅਸਲ, ਜਿਸ ਸ਼ਖਸ ਦੀਆਂ ਇਹ ਤਸਵੀਰਾਂ ਹਨ ਉਸ ਦਾ ਨਾਂ ਵੀ ਸਾਰੰਗ ਹੈ, ਤੇ ਸਾਰੰਗ ਸਿਕੰਦਰ ਨੇ ਸਿਰਫ਼ ਉਸ ਦਾ ਵਿਆਹ ਦਾ ਕਾਰਡ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਇੰਡਸਟਰੀ ਵੱਲੋਂ ਅਮਰ ਨੂਰੀ ਨੂੰ ਵਧਾਈਆਂ ਮਿਲਣ ਲੱਗੀਆਂ ਤੇ ਮੀਡੀਆ `ਚ ਸਰੰਗ ਦੇ ਵਿਆਹ ਦੀਆਂ ਸੁਰਖੀਆਂ ਬਣਨ ਲੱਗੀਆਂ। ਪਰ ਹੁਣ ਖੁਲਾਸਾ ਹੋਇਆ ਹੈ ਕਿ ਇਹ ਸਾਰੀਆਂ ਖਬਰਾਂ ਝੂਠੀਆਂ ਹਨ ਅਤੇ ਸਾਰੰਗ ਨੇ ਇੰਡਸਟਰੀ ਤੇ ਮੀਡੀਆ ਨਾਲ ਮਜ਼ਾਕ ਕੀਤਾ।