ਬਾਲੀਵੁੱਡ ਦੇ ਨਾਮੀ ਫ਼ਿਲਮ ਮੇਕਰਸ ਵੱਲੋਂ ਦਿੱਲੀ ਹਾਈ ਕੋਰਟ ਵਿੱਚ 2 ਮੀਡੀਆ ਚੈਨਲਜ਼ ਖਿਲਾਫ ਮੁਕਦਮਾ ਦਰਜ ਕਰਾਇਆ ਗਿਆ ਹੈ। ਇਹ ਮੁਕੱਦਮਾ ਗੈਰ ਜ਼ਿੰਮੇਦਾਰਾਨਾ ਪੱਤਰਕਾਰਿਤਾ ਕਰਨ ਕਰਕੇ ਦਾਇਰ ਕੀਤਾ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਬਾਲੀਵੁੱਡ ਦੇ ਵੱਡੇ ਨਾਂ, ਜਿਵੇਂ ਸਲਮਾਨ ਖਾਨ, ਆਮਿਰ ਖਾਨ, ਕਰਨ ਜੌਹਰ, ਆਦਿਤਿਆ ਚੋਪੜਾ, ਫ਼ਰਹਾਨ ਅਖਤਰ ਖ਼ਿਲਾਫ਼ ਕੁਝ ਅਜਿਹੀਆਂ ਖਬਰਾਂ ਚਲਾਇਆ ਗਈਆਂ, ਜਿਸ ਨਾਲ ਉਨ੍ਹਾਂ ਦੀ ਛਵੀ ਨੂੰ ਠੇਸ ਪਹੁੰਚੀ ਹੈ।

ਇਸ ਤਰ੍ਹਾਂ ਦੀ ਰਿਪੋਰਟਿੰਗ ਨੂੰ ਉਨ੍ਹਾਂ ਨੇ ਗੈਰ ਜ਼ਿੰਮੇਦਾਰਾਨਾ ਦੱਸਿਆ ਹੈ। ਇਨ੍ਹਾਂ ਵੱਡੇ ਕਲਾਕਾਰ ਖ਼ਿਲਾਫ਼ ਰਿਪੋਰਟਿੰਗ ਦੌਰਾਨ ਕੁਝ ਬਹੁਤ ਮਾੜ੍ਹੇ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਗਿਆ। ਦਾਇਰ ਕੀਤੇ ਗਏ ਮੁਕੱਦਮੇ 'ਚ ਕਿਹਾ ਗਿਆ ਹੈ ਕਿ ਬਾਲੀਵੁੱਡ ਦੀ ਆਮਦਨ ਗੁਡਵਿੱਲ 'ਤੇ ਨਿਰਭਰ ਹੈ ਤੇ ਇਸ ਤਰ੍ਹਾਂ ਦੀ ਗੈਰ ਜ਼ਿੰਮੇਦਾਰਾਨਾ ਰਿਪੋਰਟਿੰਗ ਉਸ ਨੂੰ ਖਰਾਬ ਕਰਦੀ ਹੈ।


ਬਾਲੀਵੁੱਡ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਲੱਖਾਂ ਲੋਕਾਂ ਦੀ ਰੋਟੀ ਦਾ ਸਾਧਨ ਵੀ ਹੈ। ਜਿਸ ਕਰਕੇ ਐਕਸ਼ਨ ਲੈਂਦਿਆਂ ਇਨ੍ਹਾਂ ਸਿਤਾਰਿਆਂ ਦੀ ਪ੍ਰੋਡਕਸ਼ਨ ਕੰਪਨੀਆ ਵੱਲੋਂ 2 ਨਿਊਜ਼ ਚੈਨਲਜ਼ (Republic Tv ਤੇ Times Now) ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।