ਅਕਸ਼ੇ ਕੁਮਾਰ ਪਿਛਲੇ ਕੁਝ ਹਫਤਿਆਂ ਤੋਂ ਯੂਕੇ ਵਿੱਚ ਸ਼ੂਟਿੰਗ ਕਰ ਰਹੇ ਸਨ ਪਰ ਜਿਵੇਂ ਹੀ ਉਨ੍ਹਾਂ ਨੂੰ ਆਪਣੀ ਮਾਂ ਦੀ ਬਿਮਾਰੀ ਦੀ ਖ਼ਬਰ ਮਿਲੀ, ਉਹ ਤੁਰੰਤ ਮੁੰਬਈ ਵਾਪਸ ਆ ਪਰਤੇ ਹਨ। ਰਿਪੋਰਟਸ ਮੁਤਾਬਕ ਉਨ੍ਹਾਂ ਦੀ ਮਾਂ ਦੀ ਸਿਹਤ ਲੰਮੇ ਸਮੇਂ ਤੋਂ ਖਰਾਬ ਚੱਲ ਰਹੀ ਸੀ ਅਤੇ ਹੁਣ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ।


 


ਅਕਸ਼ੇ ਕੁਮਾਰ ਆਪਣੀ ਮਾਂ ਅਰੁਣਾ ਭਾਟੀਆ ਦੇ ਬਹੁਤ ਕਰੀਬ ਹਨ, ਇਸ ਲਈ ਜਿਵੇਂ ਹੀ ਉਨ੍ਹਾਂ ਨੂੰ ਖਬਰ ਮਿਲੀ ਕਿ ਉਨ੍ਹਾਂ ਦੀ ਮਾਂ ਬੀਮਾਰ ਹੈ, ਉਨ੍ਹਾਂ ਨੇ ਤੁਰੰਤ ਸ਼ੂਟਿੰਗ ਤੋਂ ਬ੍ਰੇਕ ਲੈ ਲਿਆ ਅਤੇ ਸੋਮਵਾਰ ਸਵੇਰੇ ਮੁੰਬਈ ਪਹੁੰਚ ਗਏ। ਫਿਲਹਾਲ ਅਕਸ਼ੇ ਦੀ ਮਾਂ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ਵਿੱਚ ਦਾਖਲ ਹੈ। ਜਿੱਥੇ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। 


 


ਅਕਸ਼ੇ ਕੁਮਾਰ ਪਿਛਲੇ ਕਈ ਹਫਤਿਆਂ ਤੋਂ ਇੰਗਲੈਂਡ ਵਿੱਚ ਫਿਲਮ 'ਸਿੰਡਰੇਲਾ' ਦੀ ਸ਼ੂਟਿੰਗ ਕਰ ਰਹੇ ਸਨ। ਫਿਲਹਾਲ, ਉਹ ਮੁੰਬਈ ਆ ਗਏ ਹਨ। ਪਰ ਇਸ ਲਈ ਮੇਕਰਸ ਨੂੰ ਕੋਈ ਨੁਕਸਾਨ ਨਾ ਹੋਵੇ, ਅਕਸ਼ੇ ਨੇ ਉਨ੍ਹਾਂ ਨੂੰ ਫਿਲਮ ਦੇ ਉਨ੍ਹਾਂ ਪਾਰਟਸ ਦੀ ਸ਼ੂਟਿੰਗ ਜਾਰੀ ਰੱਖਣ ਲਈ ਕਿਹਾ ਹੈ ਜਿਨ੍ਹਾਂ ਵਿੱਚ  ਅਕਸ਼ੇ ਨਹੀਂ ਹਨ। 


 


ਅਕਸ਼ੇ ਕੁਮਾਰ ਦੀਆਂ ਹੋਰ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੋਲ ਫਿਲਮਾਂ ਦੀ ਲਾਈਨ ਹੈ। ਅਕਸ਼ੇ ਦੀ ਅਤਰੰਗੀ ਰੇ, ਸੂਰਿਆਵੰਸ਼ੀ ਫਿਲਮ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ, ਜਦਕਿ ਉਹ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। ਹਾਲ ਹੀ ਵਿੱਚ ਉਨ੍ਹਾਂ ਦੀ 'ਬੈਲ ਬੌਟਮ' ਫਿਲਮ ਰਿਲੀਜ਼ ਹੋਈ ਸੀ ਜਿਸ ਨੂੰ ਠੀਕ ਠਾਕ ਰਿਸਪੌਂਸ ਮਿਲਿਆ ਸੀ। 


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904