ਜਨੂੰਨ ਦੀ ਸੀਮਾ! 'ਬਾਹੂਬਲੀ' ਦੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੇ ਚਲਾਏ ਪਟਾਕੇ, ਥਿਏਟਰ ਨੂੰ ਲੱਗੀ ਅੱਗ
Birthday Of Prabhas: 'ਬਾਹੂਬਲੀ' ਵਰਗੀ ਸ਼ਾਨਦਾਰ ਫਿਲਮ 'ਚ ਆਪਣੀ ਅਦਾਕਾਰੀ ਅਤੇ ਐਕਸ਼ਨ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੇ ਟਾਲੀਵੁੱਡ ਸੁਪਰਸਟਾਰ ਪ੍ਰਭਾਸ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ।
The Birthday Of Prabhas: 'ਬਾਹੂਬਲੀ' ਵਰਗੀ ਸ਼ਾਨਦਾਰ ਫਿਲਮ 'ਚ ਆਪਣੀ ਅਦਾਕਾਰੀ ਅਤੇ ਐਕਸ਼ਨ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੇ ਟਾਲੀਵੁੱਡ ਸੁਪਰਸਟਾਰ ਪ੍ਰਭਾਸ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਹੈ। ਪ੍ਰਸ਼ੰਸਕਾਂ ਨੇ ਆਪਣੇ ਚਹੇਤੇ ਸਟਾਰ ਦਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ। ਹਾਲਾਂਕਿ, ਇਸ ਦੌਰਾਨ ਆਂਧਰਾ ਪ੍ਰਦੇਸ਼ ਵਿੱਚ ਇੱਕ ਥੀਏਟਰ ਅੱਗ ਦੀ ਲਪੇਟ ਵਿੱਚ ਆ ਗਿਆ।
ਦਰਅਸਲ ਗੋਦਾਵਰੀ ਜ਼ਿਲੇ ਦੇ ਤਾਡੇਪੱਲੀਗੁਡੇਮ ਕਸਬੇ 'ਚ ਪ੍ਰਭਾਸ ਦੀ ਫਿਲਮ 'ਬਿੱਲਾ' ਦੀ ਸਕ੍ਰੀਨਿੰਗ ਉਨ੍ਹਾਂ ਦੇ 43ਵੇਂ ਜਨਮਦਿਨ ਦੇ ਮੌਕੇ 'ਤੇ ਰੱਖੀ ਗਈ ਸੀ। ਇਸ ਦੌਰਾਨ ਪ੍ਰਭਾਸ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਨਮਦਿਨ ਦੀ ਖੁਸ਼ੀ 'ਚ ਜ਼ੋਰਦਾਰ ਪਟਾਕੇ ਚਲਾਏ ਅਤੇ ਆਤਿਸ਼ਬਾਜ਼ੀ ਵੀ ਕੀਤੀ। ਇਸ ਕਾਰਨ ਪਟਾਕਿਆਂ ਤੋਂ ਨਿਕਲੀ ਅੱਗ ਨੇ ਥੀਏਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਨਾਲ ਥੀਏਟਰ ਦੀਆਂ ਕਈ ਕੁਰਸੀਆਂ ਸੜ ਕੇ ਸੁਆਹ ਹੋ ਗਈਆਂ।
ਮੀਡੀਆ ਰਿਪੋਰਟਾਂ ਮੁਤਾਬਕ ਥੀਏਟਰ ਵਿੱਚ ਅੱਗ ਲੱਗਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਲੱਗਦੇ ਹੀ ਲੋਕ ਥੀਏਟਰ ਦੇ ਬਾਹਰ ਦੌੜ ਗਏ। ਹਾਲਾਂਕਿ ਥੀਏਟਰ ਨੂੰ ਕੁਝ ਨੁਕਸਾਨ ਹੋਇਆ ਹੈ ਪਰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਥੀਏਟਰ 'ਚ ਕੰਮ ਕਰਦੇ ਲੋਕਾਂ ਨੇ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।
ਪ੍ਰਭਾਸ ਦੀ 2009 ਦੀ ਫਿਲਮ ਬਿੱਲਾ ਦੀ ਸਕ੍ਰੀਨਿੰਗ ਥੀਏਟਰ ਵਿੱਚ ਰੱਖੀ ਗਈ ਸੀ। ਇਸ ਫਿਲਮ 'ਚ ਪ੍ਰਭਾਸ ਦੇ ਨਾਲ ਅਨੁਸ਼ਕਾ ਸ਼ੈੱਟੀ ਵੀ ਮੁੱਖ ਭੂਮਿਕਾ 'ਚ ਸੀ। ਇਸ ਤੋਂ ਇਲਾਵਾ ਕ੍ਰਿਸ਼ਨਮ ਰਾਜੂ ਨੇ ਕੰਮ ਕੀਤਾ ਸੀ, ਜੋ ਹਾਲ ਹੀ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਪ੍ਰਭਾਸ ਦਾ ਜਨਮਦਿਨ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ।