Diljit Dosanjh Viral Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਦਿਲਜੀਤ ਨੇ ਆਪਣੇ ਕਰੀਅਰ 'ਚ ਪੰਜਾਬੀ ਇੰਡਸਟਰੀ ਤੋਂ ਲੈਕੇ ਬਾਲੀਵੁੱਡ ਤੇ ਹਲੀਵੁੱਡ ਤੱਕ ਨਾਮ ਕਮਾਇਆ ਹੈ। ਦਿਲਜੀਤ ਦੋਸਾਂਝ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਸਟਾਰ ਬਣ ਗਏ ਹਨ।  


ਇਹ ਵੀ ਪੜ੍ਹੋ: 'ਬੂਹੇ ਬਾਰੀਆਂ' ਤੋਂ ਨੀਰੂ ਬਾਜਵਾ ਦੀ ਪਹਿਲੀ ਝਲਕ ਆਈ ਸਾਹਮਣੇ, ਦਬੰਗ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਵੇਗੀ ਨੀਰੂ


ਦਿਲਜੀਤ ਦੋਸਾਂਝ ਦਾ ਇੱਕ ਪੁਰਾਣਾ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਿਲਜੀਤ ਇੱਕ ਗਾਇਕੀ ਰਿਐਲਟੀ ਸ਼ੋਅ ਦੇ ਜੱਜ ਹਨ। ਹਾਲਾਂਕਿ ਇਹ ਕਾਫੀ ਪੁਰਾਣਾ ਵੀਡੀਓ ਹੈ, ਪਰ ਇਹ ਵੀਡੀਓ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।


ਵੀਡੀਓ 'ਚ ਇੱਕ ਛੋਟਾ ਬੱਚਾ ਦਿਲਜੀਤ ਦੋਸਾਂਝ ਬਣਿਆ ਨਜ਼ਰ ਆ ਰਿਹਾ ਆ ਰਿਹਾ ਹੈ। ਉਹ ਦਿਲਜੀਤ ਦੀ ਨਕਲ ਕਰ ਰਿਹਾ ਹੈ। ਸਿਰ 'ਤੇ ਦਸਤਾਰ ਸਜਾਇਆ ਇਹ ਛੋਟਾ ਲੜਕਾ ਬੇਹੱਦ ਕਿਊਟ ਲੱਗ ਰਿਹਾ ਹੈ। ਉਸ ਦੀ ਸ਼ਾਨਦਾਰ ਐਕਟਿੰਗ ਦੇਖ ਖੁਦ ਦਿਲਜੀਤ ਵੀ ਹੈਰਾਨ ਰਹਿ ਜਾਂਦੇ ਹਨ। ਵੀਡੀਓ 'ਚ ਦਿਲਜੀਤ ਇਸ ਬੱਚੇ ਦੀ ਐਕਟਿੰਗ ਦੇਖ ਲੋਟਪੋਟ ਹੋ ਕੇ ਹੱਸਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਖੁਦ ਇਸੇ ਲੜਕੇ ਨੇ ਸ਼ੇਅਰ ਕੀਤਾ ਹੈ। ਇਸ ਲੜਕੇ ਦਾ ਨਾਮ ਪ੍ਰੀਤਜੋਤ ਸਿੰਘ ਹੈ। ਇਹ ਇਸੇ ਰਿਐਲਟੀ ਸ਼ੋਅ 'ਚ ਪ੍ਰਤੀਭਾਗੀ ਰਿਹਾ ਸੀ। ਤੁਸੀਂ ਵੀ ਦੇਖੋ ਇਹ ਵੀਡੀਓ   :









ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੂੰ ਇਹ ਮੁਕਾਮ ਅਸਾਨੀ ਨਾਲ ਹਾਸਲ ਨਹੀਂ ਹੋਇਆ ਸੀ। ਉਨ੍ਹਾਂ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਖੂਬ ਮੇਹਨਤ ਤੇ ਸੰਘਰਸ਼ ਕੀਤਾ ਹੈ। ਅੱਜ ਦਿਲਜੀਤ ਜਿਸ ਮੁਕਾਮ 'ਤੇ ਹਨ, ਉਸ ਨੂੰ ਪਾਉਣਾ ਹਰ ਨੌਜਵਾਨ ਦਾ ਸੁਪਨਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਹਾਲ ਹੀ 'ਚ ਕੈਲੀਫੋਰਨੀਆ ਮਿਊਜ਼ਿਕ ਫੈਸਟੀਵਲ 'ਚ ਕੋਚੈਲਾ 'ਚ ਪਰਫਾਰਮ ਕਰਦੇ ਨਜ਼ਰ ਆਏ ਸੀ। ਉਨ੍ਹਾਂ ਦੀ ਪਰਫਾਰਮੈਂਸ ਨੂੰ ਦੁਨੀਆ ਭਰ 'ਚ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ। ਇਸ ਤੋਂ ਇਲਾਵਾ ਦਿਲਜੀਤ ਹਾਲ ਹੀ 'ਚ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਏ ਸੀ।


ਇਹ ਵੀ ਪੜ੍ਹੋ: ਸ਼ੈਲੇਸ਼ ਲੋਢਾ ਨੇ 'ਤਾਰਕ ਮਹਿਤਾ' ਦੇ ਨਿਰਮਾਤਾ ਅਸਿਤ ਮੋਦੀ ਖਿਲਾਫ ਜਿੱਤਿਆ ਕੇਸ, ਐਕਟਰ ਬੋਲੇ- 'ਸੱਚਾਈ ਦੀ ਜਿੱਤ ਹੋਈ'