ਅਮੈਲੀਆ ਪੰਜਾਬੀ ਦੀ ਰਿਪੋਰਟ

Anmol Kwatra Lohri 2024 Praparations: ਲੋਹੜੀ ਦਾ ਤਿਓਹਾਰ ਆਉਣ ਵਾਲਾ ਹੈ। 13 ਜਨਵਰੀ ਨੂੰ ਪੂਰਾ ਦੇਸ਼ ਪੂਰੇ ਉਤਸ਼ਾਹ ਤੇ ਜੋਸ਼ ਦੇ ਨਾਲ ਲੋਹੜੀ ਸੈਲੀਬ੍ਰੇਟ ਕਰੇਗਾ। ਲੋਹੜੀ ਦਾ ਪੰਜਾਬ ਨਾਲ ਬਹੁਤ ਖਾਸ ਕਨੈਕਸ਼ਨ ਹੈ। ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਧੂਮਧਾਮ ਇਸ ਤਿਓਹਾਰ ਨੂੰ ਪੰਜਾਬ ;ਚ ਹੀ ਮਨਾਇਆ ਜਾਂਦਾ ਹੈ। ਲੋਹੜੀ 13 ਜਨਵਰੀ ਨੂੰ ਹੈ, ਪਰ 2 ਦਿਨ ਪਹਿਲਾਂ ਤੋਂ ਹੀ ਪੰਜਾਬੀਆਂ ਦਾ ਐਕਸਾਈਟਮੈਂਟ ਲੈਵਲ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ: ਤੁਹਾਨੂੰ ਵੀ ਆਦਤ ਹੈ ਫਿਜ਼ੂਲ ਖਰਚੀ ਕਰਨ ਦੀ ਤਾਂ ਤੁਹਾਡੇ ਲਈ ਹੈ ਇਹ ਖਬਰ, ਅਦਾਕਾਰਾ ਸਤਿੰਦਰ ਸੱਤੀ ਦੇ ਰਹੀ ਪੈਸੇ ਬਚਾਉਣ ਦੀ ਸਲਾਹ

ਪੰਜਾਬੀ ਕਲਾਕਾਰ ਵੀ ਲੋਹੜੀ ਦੀਆਂ ਰੱਜ ਕੇ ਤਿਆਰੀਆਂ ਕਰ ਰਹੇ ਹਨ। ਜੀ ਹਾਂ, ਪੰਜਾਬੀ ਸੈਲੀਬ੍ਰਿਟੀਜ਼ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਲੋਹੜੀ ਸੈਲੀਬ੍ਰੇਸ਼ਨਜ਼ ਤੋਂ ਪਹਿਲਾਂ ਤਿਆਰੀਆਂ ਦੀ ਝਲਕ ਦਿਖਾਈ ਹੈ। ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਕੜਾਕੇ ਦੀ ਠੰਢ 'ਚ ਅੱਗ ਤਾਪ ਰਹੇ ਹਨ ਤੇ ਨਾਲ ਹੀ ਗਰਮਾ ਗਰਮ ਗਜਰੇਲੇ ਦਾ ਅਨੰਦ ਵੀ ਮਾਣਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ 'ਤੇ ਫੈਨਜ਼ ਖੂਬ ਪਿਆਰ ਲੁਟਾ ਰਹੇ ਹਨ। 

ਅਨਮੋਲ ਕਵਾਤਰਾ ਨੇ ਦਿਖਾਈ ਤਿਆਰੀਆਂ ਦੀ ਝਲਕਸਮਾਜ ਸੇਵੀ ਅਨਮੋਲ ਕਵਾਤਰਾ ਨੇ ਵੀ ਲੋਹੜੀ ਸੈਲੀਬ੍ਰੇਸ਼ਨਜ਼ ਤੋਂ ਪਹਿਲਾਂ ਤਿਆਰੀਆਂ ਦੀ ਝਲਕ ਦਿਖਾਈ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਲੋਹੜੀ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਦੇਖੋ ਇਹ ਵੀਡੀਓ:

ਕਾਬਿਲੇਗ਼ੌਰ ਹੈ ਕਿ 13 ਜਨਵਰੀ ਨੂੰ ਦੇਸ਼ ਭਰ 'ਚ ਲੋਹੜੀ ਮਨਾਈ ਜਾਵੇਗੀ। ਲੋਹੜੀ ਦਾ ਤਿਓਹਾਰ ਪੰਜਾਬ ਲਈ ਬਹੁਤ ਖਾਸ ਹੈ। ਕਿਉਂਕਿ ਇਸ ਦਾ ਕਨੈਕਸ਼ਨ ਪੰਜਾਬ ਨਾਲ ਹੈ। 

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਡੰਕੀ' ਨੂੰ ਆਸਕਰ ਭੇਜਣ ਦੀ ਤਿਆਰੀ? ਕਿੰਗ ਖਾਨ ਦੀ ਤੀਜੀ ਫਿਲਮ ਦੀ ਹੋਵੇਗੀ ਆਸਕਰ 'ਚ ਐਂਟਰੀ