ਜੱਸ ਮਾਣਕ (Jass Manak) ਆਪਣੀ ਸ਼ਾਨਦਾਰ ਗਾਇਕੀ ਤੇ ਕਿਊਟ ਅੰਦਾਜ਼ ਲਈ ਜਾਣੇ ਜਾਂਦੇ ਹਨ। ਸੋਸ਼ਲ ਮੀਡੀਆ `ਤੇ ਉਨ੍ਹਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਮਾਣਕ ਖ਼ਾਸ ਕਰਕੇ ਲੜਕੀਆਂ ਵਿੱਚ ਸਭ ਤੋਂ ਜ਼ਿਆਦਾ ਪ੍ਰਸਿੱਧ ਹਨ। ਇਸੇ ਲਈ ਤਾਂ ਉਨ੍ਹਾਂ ਦੇ ਹਰ ਗੀਤ ਦਾ ਉਨ੍ਹਾਂ ਦੇ ਫ਼ੈਨਜ਼ ਨੂੰ ਬੇਸਵਰੀ ਨਾਲ ਇੰਤਜ਼ਾਰ ਰਹਿੰਦਾ ਹੈ।
ਹੁਣ ਫ਼ਿਲਮ ਲਵਰ ਦਾ ਤੀਜਾ ਗੀਤ ਅੱਜ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਨੂੰ ਜੱਸ ਮਾਣਕ ਨੇ ਆਪਣੇ ਸੁਰਾਂ ਨਾਲ ਸਜਾਇਆ ਹੈ। ਇਸ ਗੀਤ ਨੂੰ ਜੱਸ ਮਾਣਕ ਦੇ ਨਾਲ ਨਾਲ ਅਸੀਸ ਕੌਰ ਨੇ ਵੀ ਆਪਣੀ ਅਵਾਜ਼ ਦਿਤੀ ਹੈ। ਇਹ ਗੀਤ ਅੱਜ ਸ਼ਾਮ ਨੂੰ ਯੂਟਿਊਬ `ਤੇ ਰਿਲੀਜ਼ ਕੀਤਾ ਜਾਵੇਗਾ।
ਇਸ ਗੀਤ ਦੇ ਪੋਸਟਰ ਨੂੰ ਜੱਸ ਮਾਣਕ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਅਸੀਸ ਕੌਰ ਨੂੰ ਟੈਗ ਕੀਤਾ। ਉਨ੍ਹਾਂ ਦੀ ਇਸ ਪੋਸਟ ਨੂੰ ਕੁੱਝ ਹੀ ਦੇਰ ਵਿੱਚ ਹਜ਼ਾਰਾਂ ਲਾਈਕਸ ਮਿਲੇ ਅਤੇ ਮਾਣਕ ਦੇ ਫ਼ੈਨਜ਼ ਨੇ ਉਨ੍ਹਾਂ ਦੀ ਪੋਸਟ `ਤੇ ਖ਼ੂਬ ਸਾਰੇ ਕਮੈਂਟਸ ਕਰ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਵੀ ਦਿਤੀਆਂ।
ਮਾਣਕ ਦੀ ਪੋਸਟ `ਤੇ ਕਮੈਂਟਸ ਦੇਖ ਇਹ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਹੈ ਕਿ ਉਨ੍ਹਾਂ ਦੀ ਫ਼ੈਨ ਫ਼ਾਲੋਇੰਗ `ਚ ਸਭ ਤੋਂ ਜ਼ਿਆਦਾ ਗਿਣਤੀ ਲੜਕੀਆਂ ਦੀ ਹੈ। ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਦੇ ਗੀਤ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਸ ਦੇ ਨਾਲ ਹੀ ਦਸ ਦਈਏ ਕਿ ਜੱਸ ਮਾਣਕ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ `ਤੇ ਹੀ ਉਨ੍ਹਾਂ ਦੇ 86 ਲੱਖ ਦੇ ਕਰੀਬ ਫ਼ਾਲੋਅਰ ਹਨ। ਉਨ੍ਹਾਂ ਦੇ ਸੁਪਰਹਿੱਟ ਗੀਤਾਂ `ਚ ਲਹਿੰਗਾ ਤੇ ਪਰਾਡਾ ਵਰਗੇ ਗੀਤ ਸ਼ਾਮਲ ਹਨ। ਉਨ੍ਹਾਂ ਦੇ ਲਹਿੰਗਾ ਗੀਤ ਨੂੰ 1 ਬਿਲੀਅਨ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਇਹ ਪੰਜਾਬ ਦਾ ਹੀ ਨਹੀਂ ਸਗੋਂ ਭਾਰਤ ਦਾ ਦੂਜਾ ਅਜਿਹਾ ਗੀਤ ਰਿਹਾ ਜਿਸ ਨੂੰ 1 ਬਿਲੀਅਨ ਵਿਊਜ਼ ਮਿਲੇ।