Aamir Khan Kiara Advani Ad Film Controversy: ਬਾਲੀਵੁੱਡ ਦੇ ਮਿਸਟਰ ਪਰਫ਼ੈਕਸ਼ਨਿਸਟ ਆਮਿਰ ਖਾਨ ਮੁੜ ਤੋਂ ਵਿਵਾਦਾਂ ਦੇ ਘੇਰੇ `ਚ ਹਨ। ਪਹਿਲਾਂ ਲਾਲ ਸਿੰਘ ਚੱਢਾ ਵਿਵਾਦ ਨੇ ਆਮਿਰ ਖਾਨ ਨੂੰ ਪਰੇਸ਼ਾਨੀ ਦਿੱਤੀ। ਹੁਣ ਹਾਲ ਹੀ `ਚ ਕਿਆਰਾ ਅਡਵਾਨੀ ਨਾਲ ਐਡ ਫ਼ਿਲਮ `ਚ ਕੰਮ ਕਰਨ ਨੂੰ ਲੈਕੇ ਆਮਿਰ ਨੇ ਨਵਾਂ ਵਿਵਾਦ ਛੇੜ ਲਿਆ ਹੈ। 

Continues below advertisement


ਦਰਅਸਲ ਏਯੂ ਸਮਾਲ ਫ਼ਾਈਨਾਂਸ ਬੈਂਕ ਵੱਲੋਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਤੇ ਕਿਆਰਾ ਅਡਵਾਨੀ ਨੂੰ ਲੈਕੇ ਇਸ਼ਤਿਹਾਰ ਬਣਾਉਣਾ ਮਹਿੰਗਾ ਪੈ ਰਿਹਾ ਹੈ। 50 ਸਕਿੰਟਾਂ ਦੀ ਇਸ ਐਡ ਫ਼ਿਲਮ ਨੇ ਸੋਸ਼ਲ ਮੀਡੀਆ ਤੇ ਬੁਰੀ ਤਰ੍ਹਾਂ ਹੰਗਾਮਾ ਮਚਾ ਦਿੱਤਾ ਹੈ। ਸੋਸ਼ਲ ਮੀਡੀਆ ਤੇ ਆਮਿਰ ਖਾਨ ਨੂੰ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ। ਇਹੀ ਨਹੀਂ ਉਨ੍ਹਾਂ `ਤੇ ਹਿੰਦੂ ਧਰਮ ਨਾਲ ਛੇੜਛਾੜ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦੇ ਇਲਜ਼ਾਮ ਲੱਗ ਰਹੇ ਹਨ।


ਹੁਣ ਮੱਧ ਪ੍ਰਦੇਸ਼ ਦੇ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਆਪਣੇ ਵਿਚਾਰ ਇਸ ਵਿਅਕਤ ਕੀਤੇ ਹਨ। ਉਨ੍ਹਾਂ ਨੇ ਏਯੂ ਬੈਂਕ, ਆਮਿਰ ਖਾਨ ਤੇ ਕਿਆਰਾ ਅਡਵਾਨੀ ਤੇ ਤਿੱਖੇ ਹਮਲੇ ਕੀਤੇ। ਮਿਸ਼ਰਾ ਨੇ ਕਿਹਾ ਕਿ ਖਾਨ ਨੂੰ ਭਾਰਤੀ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੇ ਇਸ਼ਤਿਹਾਰਾਂ ਵਿਚ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ। 50 ਸਕਿੰਟਾਂ ਦੀ ਇਸ ਐਡ ਫ਼ਿਲਮ ਵਿੱਚ ਖਾਨ ਅਤੇ ਅਡਵਾਨੀ ਨੂੰ ਵਿਆਹ ਦੀ ਰਸਮ ਤੋਂ ਬਾਅਦ ਆਪਣੇ ਘਰ ਜਾਂਦੇ ਹੋਏ ਨਵ-ਵਿਆਹੁਤਾ ਦੇ ਰੂਪ ਵਿੱਚ ਦਿਖਾਇਆ ਗਿਆ ਹੈ।


ਇਸ ਦੇ ਨਾਲ ਹੀ ਮਿਸ਼ਰਾ ਨੇ ਕਿਹਾ ਕਿ ਕੋਈ ਆਮਿਰ ਖਾਨ ਜਾ ਕੇ ਸਮਝਾਓ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ। ਇਸ ਦੇ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਉਹ ਕੰਮ ਕਿਉਂ ਕਰਨਾ ਜਿਸ ਨਾਲ ਵਿਵਾਦ ਭੜਕਦਾ ਹੈ।


ਹਾਲ ਹੀ ’ਚ ਆਮਿਰ ਖ਼ਾਨ ਤੇ ਕਿਆਰਾ ਅਡਵਾਨੀ ਦੀ ਇਕ ਵੀਡੀਓ ਸਾਹਮਣੇ ਆਈ, ਜਿਸ ’ਚ ਦੋਵੇਂ ਲਾੜਾ-ਲਾੜੀ ਬਣੇ ਨਜ਼ਰ ਆ ਰਹੇ ਹਨ। ਕਿਆਰਾ ਦੀ ਬਜਾਏ ਆਮਿਰ ਦੀ ਵਿਦਾਈ ਹੋ ਰਹੀ ਹੈ। ਉਹ ਆਪਣੇ ਸਹੁਰੇ ਘਰ ਰਹਿਣ ਜਾਂਦੇ ਹਨ। ਉਹ ਗ੍ਰਹਿ ਪ੍ਰਵੇਸ਼ ਦੀ ਰਸਮ ਵੀ ਨਿਭਾਉਂਦੇ ਹਨ। ਅਜਿਹਾ ਕਿਉਂ? ਅਜਿਹਾ ਕਿਆਰਾ ਦੇ ਬੀਮਾਰ ਪਿਤਾ ਕਾਰਨ ਹੈ। ਇਸ ਐਡ ’ਚ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਲੜਕੀ ਆਪਣਾ ਘਰ ਛੱਡ ਕੇ ਵਿਆਹ ਕਰਕੇ ਸਹੁਰੇ ਘਰ ਚਲੀ ਜਾਂਦੀ ਹੈ, ਠੀਕ ਉਸੇ ਤਰ੍ਹਾਂ ਲੜਕਾ ਵੀ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਘਰ ਰਹਿ ਸਕਦਾ ਹੈ।


ਵੀਡੀਓ ਦੇ ਅਖੀਰ ’ਚ ਆਮਿਰ ਕਹਿੰਦੇ ਹਨ, ‘‘ਸਦੀਆਂ ਤੋਂ ਚੱਲੀ ਆ ਰਹੀ ਪ੍ਰੰਪਰਾ ਕਿਉਂ ਚੱਲਦੀ ਰਹੇ? ਇਸ ਲਈ ਅਸੀਂ ਬੈਂਕਿੰਗ ਪ੍ਰੰਪਰਾ ’ਤੇ ਸਵਾਲ ਚੁੱਕਦੇ ਹਾਂ।’’


ਹਾਲਾਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਇਸ ਨੂੰ ਹਿੰਦੂ ਪ੍ਰੰਪਰਾ ਵਿਰੋਧੀ ਤੇ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਐਡ ਦੱਸਿਆ ਜਾ ਰਿਹਾ ਹੈ। ਇਸ ਨੂੰ ਬਾਈਕਾਟ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ।