Happy Birthday Madhuri Dixit: ਮਾਧੁਰੀ ਦੀਕਸ਼ਿਤ 90 ਦੇ ਦਹਾਕਿਆਂ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਰਹੀ ਹੈ। ਅੱਜ ਵੀ ਅਦਾਕਾਰਾ ਦੀ ਫੈਨ ਫਾਲੋਇੰਗ 'ਚ ਕੋਈ ਘਾਟਾ ਨਹੀਂ ਹੈ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਮਾਧੁਰੀ ਦੇ ਕਰੋੜਾਂ ਫਾਲੋਅਰਜ਼ ਹਨ। 


ਦੱਸ ਦਈਏ ਕਿ ਅੱਜ ਧਕ ਧਕ ਗਰਲ ਮਾਧੁਰੀ ਦੀਕਸ਼ਿਤ ਆਪਣਾ 56ਵਾਂ ਜਨਮਦਿਨ ਮਨਾ ਰਹੀ ਹੈ। ਮਾਧੁਰੀ ਦੀਕਸ਼ਿਤ ਜਿਨ੍ਹਾਂ ਆਪਣੀ ਖੂਬਸੂਰਤੀ ਤੇ ਟੈਲੇਂਟ ਕਰਕੇ ਲਾਈਮਲਾਈਟ 'ਚ ਰਹਿੰਦੀ ਸੀ। ਉਨ੍ਹਾਂ ਹੀ ਉਹ ਆਪਣੀ ਲਵ ਲਾਈਫ ਨੂੰ ਲੈਕੇ ਵੀ ਚਰਚਾ ;ਚ ਰਹੀ ਹੈ। ਮਾਧੁਰੀ ਨੇ ਕਦੇ ਭਾਰਤੀ ਕ੍ਰਿਕੇਟਰ ਅਜੇ ਜਡੇਜਾ ਤੇ ਐਕਟਰ ਸੰਜੇ ਦੱਤ ਨੂੰ ਡੇਟ ਕੀਤਾ ਹੈ। ਆਪਣੇ ਦੋਵੇਂ ਹੀ ਲਵ ਰਿਲੇਸ਼ਨਜ਼ ਨੂੰ ਲੈਕੇ ਮਾਧੁਰੀ ਸੁਰਖੀਆਂ 'ਚ ਰਹਿੰਦੀ ਸੀ। 


ਸੰਜੇ ਦੱਤ ਨਾਲ ਸੀ ਗੂੜ੍ਹਾ ਰਿਸ਼ਤਾ
ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਦੇ ਪ੍ਰੇਮ ਸਬੰਧਾਂ ਦੀਆਂ ਕਹਾਣੀਆਂ ਅੱਜ ਵੀ ਬਾਲੀਵੁੱਡ ਵਿੱਚ ਸੁਰਖੀਆਂ ਦਾ ਹਿੱਸਾ ਬਣੀਆਂ ਰਹਿੰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮਾਧੁਰੀ ਨਾਲ ਬ੍ਰੇਕਅੱਪ ਤੋਂ ਬਾਅਦ ਅਦਾਕਾਰ ਬੁਰੀ ਤਰ੍ਹਾਂ ਟੁੱਟ ਗਿਆ ਸੀ। ਸੰਜੇ ਦੱਤ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ 'ਚੋਂ ਇਕ ਹਨ, ਜਿਨ੍ਹਾਂ ਦੀ ਵਿਵਾਦਾਂ ਨਾਲ ਪੁਰਾਣੀ ਸਾਂਝ ਹੈ। ਤੇ ਸੰਜੇ ਦੱਤ ਦੀ ਇਹੀ ਵਿਵਾਦਤ ਜ਼ਿੰਦਗੀ ਉਨ੍ਹਾਂ ਦੀ ਲਵ ਸਟੋਰੀ ਦੇ ਖਤਮ ਹੋਣ ਦਾ ਕਾਰਨ ਬਣੀ। 




ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਨੇ 'ਸਾਜਨ' ਅਤੇ 'ਖਲਨਾਇਕ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਇਕੱਠੇ ਕੰਮ ਕੀਤਾ ਸੀ। ਜਿਸ ਕਾਰਨ ਦੋਵੇਂ ਸਿਤਾਰੇ ਅਸਲ ਜ਼ਿੰਦਗੀ 'ਚ ਵੀ ਇਕ-ਦੂਜੇ ਦੇ ਕਰੀਬ ਆ ਗਏ। ਪਰ ਉਸ ਸਮੇਂ ਅਦਾਕਾਰ ਦਾ ਰਿਚਾ ਨਾਲ ਵਿਆਹ ਹੋਇਆ ਸੀ ਅਤੇ ਉਹ ਆਪਣੇ ਕੈਂਸਰ ਦੇ ਇਲਾਜ ਲਈ ਅਮਰੀਕਾ ਵਿੱਚ ਸੀ। ਪਰ ਜਦੋਂ ਰਿਚਾ ਨੂੰ ਸੰਜੇ ਅਤੇ ਮਾਧੁਰੀ ਦੇ ਅਫੇਅਰ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੁੰਬਈ ਵਾਪਸ ਆ ਗਈ। ਇਸ ਗੱਲ ਦਾ ਖੁਲਾਸਾ ਖੁਦ ਰਿਚਾ ਨੇ ਉਸ ਸਮੇਂ ਇੱਕ ਇੰਟਰਵਿਊ ਦੌਰਾਨ ਕੀਤਾ ਸੀ। ਰਿਚਾ ਨੇ ਕਿਹਾ ਸੀ ਕਿ ਸੰਜੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਹਮੇਸ਼ਾ ਭਾਵਨਾਤਮਕ ਸਹਾਰੇ ਦੀ ਲੋੜ ਹੁੰਦੀ ਹੈ। 




ਅਜਿਹੇ 'ਚ ਜਦੋਂ ਉਨ੍ਹਾਂ ਦਾ ਮਾਧੁਰੀ ਦੀਕਸ਼ਿਤ ਨਾਲ ਬ੍ਰੇਕਅੱਪ ਹੋਇਆ ਤਾਂ ਉਹ ਬੁਰੀ ਤਰ੍ਹਾਂ ਟੁੱਟ ਗਿਆ ਸੀ। ਖਬਰਾਂ ਮੁਤਾਬਕ ਸੰਜੇ ਅਤੇ ਮਾਧੁਰੀ ਦਾ ਬ੍ਰੇਕਅੱਪ ਮੁੰਬਈ ਬੰਬ ਬਲਾਸਟ ਕੇਸ 'ਚ ਐਕਟਰ ਦਾ ਨਾਂ ਆਉਣ ਕਾਰਨ ਹੋਇਆ ਸੀ। ਦੱਸ ਦਈਏ ਕਿ ਅੱਜ ਮਾਧੁਰੀ ਦੀਕਸ਼ਿਤ ਡਾ ਸ਼੍ਰੀਰਾਮ ਨੇਨੇ ਦੀ ਵਾਈਫ ਹੈ। ਦੋਵੇਂ ਆਪਣੀ ਮੈਰਿਡ ਲਾਈਫ 'ਚ ਕਾਫੀ ਖੁਸ਼ ਹਨ। ਦੂਜੇ ਪਾਸੇ, ਸੰਜੇ ਦੱੱਤ ਨੇ ਵੀ ਮਾਨਿਅਤਾ ਨਾਲ ਵਿਆਹ ਕੀਤਾ ਹੈ।