ਨਵੀਂ ਦਿੱਲੀ: ਮਹਾਰਾਸ਼ਟਰ ਸਰਕਾਰ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਅਭਿਨੇਤਰੀ ਰੀਆ ਚੱਕਰਵਰਤੀ ਦੀ ਪਟੀਸ਼ਨ 'ਤੇ ਪੱਖ ਰੱਖਣ ਲਈ ਮਹਾਰਾਸ਼ਟਰ ਸਰਕਾਰ ਨੇ ਵੀ ਸੁਪਰੀਮ ਕੋਰਟ ਵਿੱਚ ਇੱਕ ਕੈਵਿਏਟ ਦਾਇਰ ਕੀਤੀ ਹੈ। ਰਾਜ ਸਰਕਾਰ ਚਾਹੁੰਦੀ ਹੈ ਕਿ ਕੋਈ ਆਦੇਸ਼ ਪਾਸ ਕਰਨ ਤੋਂ ਪਹਿਲਾਂ ਰਿਆ ਦੀ ਅਪੀਲ ਸੁਣੀ ਜਾਵੇ। ਇਸ ਤੋਂ ਪਹਿਲਾਂ ਬਿਹਾਰ ਸਰਕਾਰ ਅਤੇ ਸੁਸ਼ਾਂਤ ਦੇ ਪਿਤਾ ਨੇ ਵੀ ਇੱਕ ਕੈਵਿਏਟ ਦਾਇਰ ਕੀਤੀ ਸੀ।

ਦਰਅਸਲ, ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕ੍ਰਿਸ਼ਨਾ ਕੁਮਾਰ ਸਿੰਘ ਨੇ ਪਟਨਾ ਵਿੱਚ ਰੀਆ ਚੱਕਰਵਰਤੀ ਖਿਲਾਫ ਐਫਆਈਆਰ ਦਰਜ ਕੀਤੀ ਹੈ। ਰੀਆ ਚੱਕਰਵਰਤੀ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਕੇਸ ਨੂੰ ਮੁੰਬਈ ਤਬਦੀਲ ਕਰਨ ਦੀ ਮੰਗ ਕੀਤੀ ਸੀ। ਰੀਆ ਦੀ ਪਟੀਸ਼ਨ 'ਤੇ 5 ਅਗਸਤ ਨੂੰ ਸੁਪਰੀਮ ਕੋਰਟ' ਚ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ ਦਾ ਬਦਨਾਮ ਪਿੰਡ ਜਿੱਥੇ ਵਹਿੰਦੇ ਗ਼ੈਰਕਾਨੂੰਨੀ ਸ਼ਰਾਬ ਦੇ ਦਰਿਆ, ਕਈ ਲੋਕਾਂ ਦੀ ਮੌਤ, ਪੁਲਿਸ 'ਤੇ ਉੱਠੇ ਸਵਾਲ

ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦੀ ਗਿਣਤੀ 30 ਤੋਂ ਵੱਧ, ਸਰਕਾਰ ਵੱਲੋਂ 21 ਦੀ ਪੁਸ਼ਟੀ

ਪੰਜਾਬ ਤੋਂ ਬੁਰੀ ਖਬਰ! ਜ਼ਹਿਰੀਲੀ ਸ਼ਰਾਬ ਨਾਲ 21 ਮੌਤਾਂ, ਕੈਪਟਨ ਵੱਲੋਂ ਜਾਂਚ ਦੇ ਹੁਕਮ