MS Dhoni Kollywood Debut: ਸਾਬਕਾ ਭਾਰਤੀ ਕਪਤਾਨ ਅਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (M.S ) ਜਲਦ ਹੀ ਫਿਲਮੀ ਦੁਨੀਆ 'ਚ ਐਂਟਰੀ ਕਰ ਸਕਦੇ ਹਨ। ਮੀਡੀਆ ਰਿਪੋਰਟਸ ਮੁਤਾਬਕ ਮਾਹੀ ਜਲਦ ਹੀ ਸਾਊਥ ਦੀ ਫਿਲਮ ਪ੍ਰੋਡਿਊਸ ਕਰਨਗੇ । ਇਸ ਫਿਲਮ 'ਚ ਸੁਪਰਸਟਾਰ ਵਿਜੇ ਥਲਾਪਤੀ ਵਿਜੇ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਧੋਨੀ ਵੀ ਕੈਮਿਓ ਕਰਨਗੇ। ਹਾਲਾਂਕਿ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਅਦਾਕਾਰ ਦੇ ਜਨਮਦਿਨ ਦੇ ਮੌਕੇ 'ਤੇ ਇਸ ਦੀ ਪੁਸ਼ਟੀ ਹੋ ਸਕਦੀ ਹੈ।
ਫੈਨਜ਼ ਨੂੰ ਦੇਣਗੇ ਤੋਹਫਾ
ਖਬਰਾਂ ਮੁਤਾਬਕ ਧੋਨੀ (M.S Dhoni) ਨੇ ਅਦਾਕਾਰ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ ਆਪਣੀ ਫਿਲਮ ਲਈ ਸਾਈਨ ਕਰਨ ਲਈ ਕਿਹਾ ਸੀ। ਸਾਊਥ ਸੁਪਰਸਟਾਰ ਨੇ ਕੈਪਟਨ ਕੂਲ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਦੱਸ ਦੇਈਏ ਕਿ ਧੋਨੀ ਆਪਣੇ ਪ੍ਰੋਡਕਸ਼ਨ ਹੇਠ ਫਿਲਮ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਖਬਰਾਂ ਮੁਤਾਬਕ ਧੋਨੀ ਇਸ ਫਿਲਮ 'ਚ ਕੈਮਿਓ ਕਰ ਸਕਦੇ ਹਨ, ਜੋ ਉਨ੍ਹਾਂ ਦੇ ਫੈਨਜ਼ ਲਈ ਬਹੁਤ ਵੱਡਾ ਤੋਹਫਾ ਹੋਵੇਗਾ।
IPL 2022 ਰਿਹਾ ਫਿੱਕਾ
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਧੋਨੀ (ਐੱਮ. ਐੱਸ. ਧੋਨੀ) ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਦੀ ਅਗਵਾਈ ਕਰ ਰਹੇ ਹਨ। ਚਾਰ ਵਾਰ ਦੀ ਜੇਤੂ ਚੇਨਈ ਦਾ ਆਈਪੀਐਲ ਦੇ 15ਵੇਂ ਸੀਜ਼ਨ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਸੀਐਸਕੇ ਨੇ 14 ਵਿੱਚੋਂ 4 ਮੈਚ ਜਿੱਤੇ ਅਤੇ ਟੀਮ ਅੰਕ ਸੂਚੀ ਵਿੱਚ 9ਵੇਂ ਸਥਾਨ ’ਤੇ ਰਹੀ। ਇਸ ਦੇ ਨਾਲ ਹੀ ਧੋਨੀ ਦਾ ਬੱਲਾ ਵੀ ਇਸ ਸੀਜ਼ਨ 'ਚ ਕੁਝ ਖਾਸ ਨਹੀਂ ਕਰ ਸਕਿਆ। ਉਹਨਾਂ ਨੇ 14 ਮੈਚਾਂ ਵਿੱਚ 33.14 ਦੀ ਔਸਤ ਅਤੇ 123.40 ਦੀ ਸਟ੍ਰਾਈਕ ਰੇਟ ਨਾਲ 232 ਦੌੜਾਂ ਬਣਾਈਆਂ। ਇਸ ਦੌਰਾਨ ਉਹਨਾਂ ਦਾ ਸਰਵੋਤਮ ਸਕੋਰ ਨਾਬਾਦ 50 ਦੌੜਾਂ ਰਿਹਾ।