Malaika Arora Viral Video: ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਅਕਸਰ ਆਪਣੀ ਚਾਲ ਯਾਨਿ ਤੋਰ ਨੂੰ ਲੈਕੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟ੍ਰੋਲ ਹੁੰਦੀ ਰਹਿੰਦੀ ਹੈ। ਪਰ ਹਾਲ ਹੀ ਵਿੱਚ ਅਦਾਕਾਰਾ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ। ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਵੀਡੀਓ ਵਿੱਚ ਅਦਾਕਾਰਾ ਇੱਕ ਅਪਾਹਜ ਪ੍ਰਸ਼ੰਸਕ ਨਾਲ ਬਹੁਤ ਪਿਆਰ ਨਾਲ ਫੋਟੋ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ। 


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਆਵਾਜ਼ 'ਚ 'ਡੰਕੀ' ਦਾ ਗਾਣਾ 'ਬੰਦਾ' ਰਿਲੀਜ਼, ਸ਼ਾਹਰੁਖ ਨੇ ਦਿਲਜੀਤ ਦੀ ਰੱਜ ਕੇ ਕੀਤੀ ਤਾਰੀਫ, ਕਹੀ ਇਹ ਗੱਲ


'ਝਲਕ ਦਿਖਲਾਜਾ 11' ਦੇ ਸੈੱਟ ਤੋਂ ਵਾਇਰਲ ਹੋਇਆ ਵੀਡੀਓ
ਇਨ੍ਹੀਂ ਦਿਨੀਂ ਮਲਾਇਕਾ ਅਰੋੜਾ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾਜਾ 11' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਇਸ ਦੌਰਾਨ ਸ਼ੋਅ ਦੇ ਸੈੱਟ ਤੋਂ ਮਲਾਇਕਾ ਦਾ ਇੱਕ ਬਹੁਤ ਹੀ ਕਿਊਟ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਲਾਲ ਰੰਗ ਦੀ ਸਾੜ੍ਹੀ ਪਹਿਨੀ ਮਲਾਇਕਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ। ਪਰ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਅਦਾਕਾਰਾ ਇੱਕ ਅਪਾਹਜ ਪ੍ਰਸ਼ੰਸਕ ਨਾਲ ਫੋਟੋ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ। 









ਅਪਾਹਜ ਪ੍ਰਸ਼ੰਸਕ ਨੇ ਮਲਾਇਕਾ ਅਰੋੜਾ ਦੀ ਕਮਰ 'ਤੇ ਰੱਖਿਆ ਹੱਥ
ਮਲਾਇਕਾ ਅਰੋੜਾ ਦਾ ਇਹ ਵੀਡੀਓ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਵੀਡੀਓ ਵਿੱਚ ਜਦੋਂ ਅਪਾਹਜ ਪ੍ਰਸ਼ੰਸਕ ਮਲਾਇਕਾ ਕੋਲ ਉਸਦੀ ਫੋਟੋ ਕਲਿੱਕ ਕਰਵਾਉਣ ਲਈ ਪਹੁੰਚਦਾ ਹੈ। ਇਸ ਲਈ ਉਹ ਅਦਾਕਾਰਾ ਦੀ ਕਮਰ 'ਤੇ ਹੱਥ ਰੱਖਦਾ ਹੈ। ਪਰ ਅਭਿਨੇਤਰੀ ਨੇ ਇਸ 'ਤੇ ਕੋਈ ਇਤਰਾਜ਼ ਨਹੀਂ ਕੀਤਾ ਅਤੇ ਬਹੁਤ ਪਿਆਰ ਨਾਲ ਉਸ ਪ੍ਰਸ਼ੰਸਕ ਨਾਲ ਫੋਟੋ ਕਲਿੱਕ ਕਰਵਾਈ। ਹਾਲਾਂਕਿ, ਫੋਟੋ ਕਲਿੱਕ ਹੋਣ ਤੋਂ ਬਾਅਦ ਮਲਾਇਕਾ ਦਾ ਇੱਕ ਬਾਡੀਗਾਰਡ ਉਸ ਕੋਲ ਆਉਂਦਾ ਹੈ ਅਤੇ ਮਲਾਇਕਾ ਦੀ ਕਮਰ ਤੋਂ ਫੈਨ ਦਾ ਹੱਥ ਹਟਾ ਦਿੰਦਾ ਹੈ।


ਯੂਜ਼ਰਸ ਨੇ ਮਲਾਇਕਾ ਦੇ ਵਿਵਹਾਰ ਦੀ ਤਾਰੀਫ ਕੀਤੀ
ਹੁਣ ਮਲਾਇਕਾ ਦੇ ਇਸ ਮਿੱਠੇ ਇਸ਼ਾਰੇ ਨੂੰ ਦੇਖ ਕੇ ਯੂਜ਼ਰਸ ਉਸ 'ਤੇ ਕਾਫੀ ਪਿਆਰ ਦੇ ਰਹੇ ਹਨ ਅਤੇ ਕਮੈਂਟ ਸੈਕਸ਼ਨ 'ਚ ਅਦਾਕਾਰਾ ਦੀ ਖੂਬ ਤਾਰੀਫ ਕਰ ਰਹੇ ਹਨ। ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਅੱਜ ਤੋਂ ਬਾਅਦ ਕੋਈ ਵੀ ਉਸ ਨੂੰ ਮਾੜਾ ਨਹੀਂ ਬੋਲੇਗਾ।' ਜਦਕਿ ਦੂਜੇ ਨੇ ਲਿਖਿਆ, 'ਤੁਸੀਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਇਹ ਬਹੁਤ ਵਧੀਆ ਸੀ ਮੈਡਮ।' ਜਦਕਿ ਤੀਜੇ ਨੇ ਲਿਖਿਆ, 'ਮਲਾਇਕਾ ਦਿਲ ਸੋਨੇ ਵਰਗਾ ਹੈ..'' 


ਇਹ ਵੀ ਪੜ੍ਹੋ: ਨੀਰੂ ਬਾਜਵਾ ਨਾਲ ਬਾਲੀਵੁੱਡ 'ਚ ਹੋਇਆ ਬੁਰਾ ਸਲੂਕ, ਕਾਸਟਿੰਗ ਕਾਊਚ ਦਾ ਹੋਈ ਸ਼ਿਕਾਰ, ਡਾਇਰੈਟਰ ਨੇ ਕੀਤੀ ਸੀ ਇਹ ਹਰਕਤ