ਬਾਲੀਵੁੱਡ ਦੀ ਦੀਵਾ ਮਲਾਇਕਾ ਅਰੋੜਾ ਦੀ ਸੋਸ਼ਲ ਮੀਡੀਆ 'ਤੇ ਖੂਬ ਪ੍ਰਸ਼ੰਸਕ ਹਨ। ਉਹ ਅਕਸਰ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ, ਮਲਾਇਕਾ ਅਰੋੜਾ ਨੇ ਆਪਣੀ ਇੱਕ ਪਿਆਰੀ ਮੋਨੋਕ੍ਰੋਮ ਤਸਵੀਰ ਸ਼ੇਅਰ ਕੀਤੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ 'ਹੈਪੀ ਹੋਲੀ' ਦੀ ਵਧਾਈ ਵੀ ਦਿੱਤੀ ਹੈ।ਫੋਟੋ ਵਿਚ ਅਭਿਨੇਤਰੀ ਆਪਣੀ ਛੱਤ  'ਤੇ ਆਪਣੇ ਟ੍ਰੈਂਡੀ ਬਲਾਕ ਐਂਡ ਵਾਇਟ੍ਹ ਕੱਪੜਿਆਂ ਵਿਚ ਕਿਸੇ ਦੀ ਫੋਟੋ 'ਤੇ ਕਲਿਕ ਕਰਦੀ ਦਿਖਾਈ ਦੇ ਰਹੀ ਹੈ।ਇਸ ਫੋਟੋ ਨੂੰ ਵੇਖ ਕੇ ਕੁਝ ਲੋਕ ਮਲਾਇਕਾ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਕੁਝ ਉਸ ਦਾ ਮਜ਼ਾਕ ਉਡਾ ਰਹੇ ਹਨ।

ਮਲਾਇਕਾ ਅਰੋੜਾ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ," ਤੁਹਾਡੇ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ। ਤੁਸੀਂ ਸਾਰੇ ਸੁਰੱਖਿਅਤ ਰਹੋ ਅਤੇ ਘਰ ਰਹੋ।" ਅਦਾਕਾਰਾ ਮਲਾਇਕਾ ਅਰੋੜਾ ਆਪਣੇ ਡਾਂਸ ਨਾਲ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਹਰ ਕੋਈ ਉਸਦੇ ਡਾਂਸ ਅਤੇ ਫਿਟਨੈਸ ਲਈ ਪਾਗਲ ਹੈ। ਇਸਦੇ ਨਾਲ, ਹਰ ਔਰਤ ਚਾਹੁੰਦੀ ਹੈ ਕਿ ਉਹ ਵੀ ਮਲਾਇਕਾ ਅਰੋੜਾ ਦੀ ਤਰ੍ਹਾਂ ਫਿਟ ਹੋਵੇ। ਮਲਾਇਕਾ ਨੇ ਆਪਣੀ ਸ਼ੈਲੀ ਅਤੇ ਕੰਮ ਨਾਲ ਫਿਲਮੀ ਦੁਨੀਆ ਵਿੱਚ ਇੱਕ ਖ਼ਾਸ ਜਗ੍ਹਾ ਬਣਾਈ ਹੈ।

 

ਮਲਾਇਕਾ ਅਰੋੜਾ ਨੂੰ ਆਖਰੀ ਵਾਰ ਭਾਰਤ ਦੇ ਪ੍ਰਸਿੱਧ ਡਾਂਸ ਪ੍ਰੋਗਰਾਮ ਵਿਚ ਜੱਜ ਵਜੋਂ ਦੇਖਿਆ ਗਿਆ ਸੀ। ਇਸ ਸ਼ੋਅ ਵਿੱਚ ਉਸਨੇ ਕਈ ਵਾਰ ਆਪਣੇ ਡਾਂਸ ਨਾਲ ਵੀ ਧਮਾਲ ਮੱਚਾਈ ਸੀ। ਇਸ ਨਾਲ ਮਲਾਇਕਾ ਅਰੋੜਾ ਆਪਣੀ ਫਿਟਨੈਸ ਅਤੇ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ, ਉਸਨੇ ਆਪਣੇ ਇੰਸਟਾਗ੍ਰਾਮ ਉੱਤੇ ਯੋਗਾ ਕਰਦੇ ਹੋਏ ਇੱਕ ਫੋਟੋ ਸ਼ੇਅਰ ਕੀਤੀ, ਜਿਸ ਵਿੱਚ ਉਹ ਕਾਫ਼ੀ ਫਿਟ ਵੀ ਦਿਖਾਈ ਦਿੱਤੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ