Malaika Arora: ਅਦਾਕਾਰਾ ਮਲਾਈਕਾ ਅਰੋੜਾ ਆਪਣਾ ਐਕਟਿੰਗ-ਡਾਂਸਿੰਗ ਦੇ ਨਾਲ-ਨਾਲ ਆਪਣਾ ਖੂਬਸੂਰਤੀ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਮਲਾਈਕਾ ਉਹਨਾਂ ਅਦਾਕਾਰਾਂ 'ਚੋਂ ਇੱਕ ਹੈ ਜੋ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿਣਾ ਪਸੰਦ ਕਰਦੀ ਹੈ। ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਫੈਨਜ਼ ਨੂੰ ਪਰਸਨਲ ਲਾਈਫ 'ਚ ਵੀ ਅਪਡੇਟਸ ਦਿੰਦੀ ਰਹਿੰਦੀ ਹੈ। ਹਾਲ ਹੀ 'ਚ ਮਲਾਈਕਾ ਅਰੋੜਾ ਨਿਊਯਾਰਕ ਲਈ ਰਵਾਨਾ ਹੋਈ ਹੈ।
ਮਲਾਇਕਾ ਅਰੋੜਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਫੋਟੋਆਂ ਸ਼ੇਅਰ ਕਰਕੇ ਆਪਣੇ ਬੇਟੇ ਦੀ ਝਲਕ ਦਿਖਾਈ ਹੈ। ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਰਹਾਨ ਇੱਕ ਬਿਲਡਿੰਗ ਦੇ ਸਾਹਮਣੇ ਤੋਂ ਲੰਘ ਰਿਹਾ ਹੈ। ਉਸ ਨੇ ਕਾਲੇ ਅਤੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਹੈ। ਮਲਾਇਕਾ ਨੇ ਆਪਣੇ ਬੇਟੇ ਦੇ ਪਿੱਛੇ ਤੁਰਦੇ ਹੋਏ ਫੋਟੋ ਕਲਿੱਕ ਕੀਤੀ ਹੈ। ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਰੀਯੂਨਾਈਟਿਡ' ਯਾਨੀ ਦੁਬਾਰਾ ਮਿਲਣਾ ਹੋਇਆ। ਮਲਾਇਕਾ ਆਪਣੇ ਬੇਟੇ ਨਾਲ ਨਿਊਯਾਰਕ 'ਚ ਖੂਬ ਸੈਰ ਕਰ ਰਹੀ ਹੈ। ਅਦਾਕਾਰਾ ਬੇਟੇ ਅਰਹਾਨ ਖਾਨ ਨਾਲ ਸ਼ਹਿਰ ਦੀਆਂ ਗਲੀਆਂ ਅਤੇ ਆਰਟ ਮਿਊਜ਼ੀਅਮ ਦੇਖਣ ਗਈ ।
ਦੱਸ ਦੇਈਏ ਕਿ ਜਦੋਂ ਅਰਹਾਨ ਖਾਨ ਪਰਿਵਾਰ ਨੂੰ ਮਿਲਣ ਲਈ ਦਸੰਬਰ ਵਿੱਚ ਭਾਰਤ ਆਏ ਸਨ। ਉਦੋਂ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਬੇਟੇ ਨੂੰ ਲੈਣ ਏਅਰਪੋਰਟ ਪਹੁੰਚੇ ਸਨ। ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦਾ ਵਿਆਹ ਦੇ 19 ਸਾਲ ਬਾਅਦ 2017 ਵਿੱਚ ਤਲਾਕ ਹੋ ਗਿਆ ਸੀ। ਫਿਲਹਾਲ ਮਲਾਇਕਾ ਅਰੋੜਾ ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿਪ 'ਚ ਹੈ ਅਤੇ ਅਰਬਾਜ਼ ਖਾਨ ਇਟਾਲੀਅਨ ਮਾਡਲ ਜੌਰਜੀਆ ਐਂਡਰਿਆਨੀ ਨੂੰ ਡੇਟ ਕਰ ਰਹੇ ਹਨ।