ਬੌਲੀਵੁੱਡ ਅਦਾਕਾਰਾ ਤੇ ਡਾਂਸਰ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਗੋਆ ਵਿੱਚ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਸਮਾਂ ਬਿਤਾ ਰਹੀ ਹੈ। ਮਲਾਇਕਾ ਦਾ ਪਰਿਵਾਰ ਵੀ ਉਨ੍ਹਾਂ ਨਾਲ ਗੋਆ ਵਿੱਚ ਹੈ। ਮਲਾਇਕਾ ਅਰੋੜਾ ਗੋਆ ਵਿਚ ਆਪਣੀ ਵਕੇਸ਼ਨ ਦੀਆ ਫੋਟੋਆਂ ਵੀ ਸ਼ੇਅਰ ਕਰ ਰਹੀ ਹੈ। ਹੁਣ ਉਨ੍ਹਾਂ ਵਲੋਂ ਇਕ ਗਰੁੱਪ ਫੋਟੋ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਉਹ ਬੁਆਏਫ੍ਰੈਂਡ ਅਰਜੁਨ ਕਪੂਰ, ਭੈਣ ਅਮ੍ਰਿਤਾ ਅਰੋੜਾ ਅਤੇ ਉਸਦੇ ਨਾਲ ਇੱਕ ਦੋਸਤ ਨਾਲ ਨਜ਼ਰ ਆ ਰਹੀ ਹੈ।


ਫੋਟੋ ਵਿਚ, ਸਮੁੰਦਰ ਦੇ ਕਿਨਾਰੇ ਬੈਠ ਇਹ ਸਭ enjoy ਕਰ ਰਹੇ ਹਨ। ਮਲਾਇਕਾ ਅਤੇ ਅਰਜੁਨ ਸਫੇਦ ਰੰਗ ਦੇ ਪਹਿਰਾਵੇ ਨਾਲ twin ਕਰ ਰਹੇ ਹਨ। ਮਲਾਇਕਾ ਅਰੋੜਾ ਨੇ ਫੋਟੋ ਦੇ ਨਾਲ #goadairies ਲਿਖਿਆ ਹੈ। ਗੋਆ ਜਾਣ ਤੋਂ ਪਹਿਲਾ ਮਲਾਇਕਾ ਤੇ ਅਰਜੁਨ ਹਿਮਾਚਲ ਦੀਆ ਵਾਦੀਆਂ ਵਿਚ ਵੀ ਘੁੰਮ ਫਿਰ ਕੇ ਆਏ ਨੇ। ਦੋਵਾਂ ਨੇ ਹਿਮਾਚਲ ਟੂਰ ਦੀਆ ਤਸਵੀਰਾਂ ਵੀ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀਆਂ ਸਨ।





ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਮਲਾਇਕਾ ਨੇ ਕਿਹਾ ਕਿ ਉਹ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਕੁਆਰੰਟੀਨ ਸੀ। ਅਰਜੁਨ ਕਪੂਰ ਬਾਰੇ ਗੱਲ ਕਰਦਿਆਂ ਮਲਾਇਕਾ ਨੇ ਕਿਹਾ, “ਮੈਂ ਉਸ ਨਾਲ ਕੁਰੰਟੀਨ ਰਹਿਣਾ ਚਾਹੂੰਗੀ ਕਿਉਂਕਿ ਉਹ ਬਹੁਤ ਐਂਟਰਟੇਨਿੰਗ ਹੈ। ਅਰਜੁਨ ਨਾਲ ਬਿਤਾਇਆ ਕੋਈ ਵੀ ਪਲ ਮਾੜਾ ਨਹੀਂ ਹੁੰਦਾ।'


ਸਤੰਬਰ 2020 ਵਿਚ ਅਰਜੁਨ ਕਪੂਰ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ। ਅਰਜੁਨ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਦਿੱਤੀ ਸੀ ਅਤੇ ਦੱਸਿਆ ਕਿ ਉਹ ਕੁਆਰੰਟੀਨ ਹੈ। ਅਰਜੁਨ ਤੋਂ ਬਾਅਦ ਮਲਾਇਕਾ ਨੂੰ ਵੀ ਕੋਰੋਨਾ ਹੋਇਆ । ਦੋਵੇਂ ਹੁਣ ਠੀਕ ਹਨ ਅਤੇ ਵਕੇਸ਼ਨ enjoy ਕਰ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ