ਮਨਿੰਦਰ ਬੁੱਟਰ ਆਪਣੀ ਨਵੀਂ ਐਲਬਮ 'ਜੁਗਨੀ' ਲੈ ਕੇ ਆ ਰਹੇ ਹਨ। ਕਾਫੀ ਲੰਮੇ ਸਮੇਂ ਤੋਂ ਮਨਿੰਦਰ ਬੁੱਟਰ ਦੀ ਪਹਿਲੀ ਐਲਬਮ ਜੁਗਨੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਾਇਨਲੀ ਇਸ ਦੀ ਇੰਟਰੋ ਵੀ ਅੱਜ ਸਾਹਮਣੇ ਆ ਚੁੱਕੀ ਹੈ। ਜਿਸ 'ਚ ਐਲਬਮ 'ਚ ਹੋਣ ਵਾਲੇ 8 ਗੀਤਾਂ ਦੀ ਜਾਣਕਾਰੀ ਦਿੱਤੀ ਗਈ ਹੈ। ਐਲਬਮ ਦੀ ਇਹ ਇੰਟਰੋ ਕਾਫੀ ਕਰੀਏਟਿਵ ਤੇ ਅੱਟਰੇਕਟਿਵ ਹੈ।
ਆਪਣੀ ਐਲਬਮ ਲਈ ਸ਼ਾਇਦ ਹੀ ਕਿਸੀ ਨੇ ਅਜਿਹੀ ਇੰਟਰੋ ਤਿਆਰ ਕੀਤੀ ਹੋਏਗੀ। ਮਨਿੰਦਰ ਬੁੱਟਰ ਦੀ ਇਸ ਐਲਬਮ 'ਚ 8 ਗੀਤ ਹੋਣਗੇ। ਗਾਣਿਆਂ ਦੇ ਟਾਈਟਲ ਨੂੰ ਵੇਖ ਇਹ ਲਗ ਰਿਹਾ ਹੈ ਕਿ ਇਹ ਐਲਬਮ ਤੁਹਾਨੂੰ ਰੁਵਾਏਗੀ ਵੀ ਤੇ ਨਚਾਏਗੀ ਵੀ। ਗੀਤਕਾਰ ਬੱਬੂ ਤੇ ਮਨਿੰਦਰ ਬੁੱਟਰ ਨੇ ਮਿਲ ਕੇ ਐਲਬਮ ਦੇ ਗੀਤ ਲਿਖੇ ਹਨ।
ਹਰ ਤਰ੍ਹਾਂ ਦਾ ਗੀਤ ਐਲਬਮ 'ਚ ਸ਼ਾਮਿਲ ਕੀਤਾ ਗਿਆ ਹੈ। ਮੋਮਬਤੀਆਂ, ਲਵ ਮੀ ਸਮਡੇ, Birthday, ਆਕੜਾਂ, ਓਹਲੇ ਓਹਲੇ, ਪਾਣੀ ਦੀ ਗੱਲ, ਕਾਲੀ ਕਾਲੀ ਕੁਰਤੀ, ਜੀਨਾ ਪਾਉਣੀ ਆ ਵਰਗੇ ਗੀਤ ਮਨਿੰਦਰ ਦੀ ਇਸ ਐਲਬਮ 'ਚ ਸ਼ਾਮਿਲ ਹਨ। ਐਲਬਮ ਦਾ ਨਾਂ 'ਜੁਗਨੀ' ਰੱਖਣ ਪਿੱਛੇ ਵੀ ਇਕ ਖ਼ਾਸ ਕਾਰਨ ਹੈ। ਦਰਅਸਲ 'ਜੁਗਨੀ' ਮਨਿੰਦਰ ਬੁੱਟਰ ਦੀ ਪੈਟ ਡੌਗੀ ਦਾ ਨਾਮ ਹੈ।
ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕੋਈ ਕਲਾਕਾਰ ਆਪਣੀ ਮਿਊਜ਼ਿਕ ਐਲਬਮ ਨੂੰ ਆਪਣੇ ਪੈਟ ਨੂੰ ਡੈਡੀਕੇਟ ਕਰ ਰਿਹਾ ਹੈ। ਕਿਉਂਕਿ ਜੁਗਨੀ ਦੇ ਆਉਣ ਤੋਂ ਬਾਅਦ ਮਨਿੰਦਰ ਬੁੱਟਰ ਦੀ ਜ਼ਿੰਦਗੀ ਬਦਲੀ ਹੈ। ਐਲਬਮ ਦਾ ਟੀਜ਼ਰ ਰਿਲੀਜ਼ ਕਰਨ ਵੇਲੇ ਮਨਿੰਦਰ ਬੁੱਟਰ ਨੇ ਦੱਸਿਆ ਸੀ ਕਿ, "ਕਿੰਝ ਡਿਪ੍ਰੈਸ਼ਨ ਤੋਂ ਉੱਠ ਕੇ ਦੁਬਾਰਾ ਆਪਣਾ ਕੈਰੀਅਰ ਸ਼ੁਰੂ ਕੀਤਾ।
ਇਸ ਪਿੱਛੇ ਜੁਗਨੀ ਨੂੰ ਕਾਫੀ ਕਰੈਡਿਟ ਜਾਂਦਾ ਹੈ।" ਮਨਿੰਦਰ ਬੁੱਟਰ ਨੇ ਪਿੱਛਲੇ ਸਾਲ ਇਸ ਐਲਬਮ ਦਾ ਐਲਾਨ ਕੀਤਾ ਸੀ, ਪਰ ਕੁਝ ਕਾਰਨਾਂ ਕਰਕੇ ਇਸ ਨੂੰ ਪੋਸਟਪੋਨ ਕਰਨਾ ਪਿਆ ਸੀ। ਪਰ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਪਏਗਾ। ਕਿਉਂਕਿ ਜਲਦ ਹੀ ਮਨਿੰਦਰ ਬੁੱਟਰ ਆਪਣੀ ਇਸ ਐਲਬਮ ਨੂੰ ਰਿਲੀਜ਼ ਕਰਨ ਵਾਲੇ ਹਨ।