Mankirt Aulakh Son Imtiyaz Aulakh Video: ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਮਨਕੀਰਤ ਔਲਖ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਇਸ ਦੇ ਨਾਲ ਨਾਲ ਮਨਕੀਰਤ ਦਾ ਪੁੱਤਰ ਇਮਤਿਆਜ਼ ਸਿੰਘ ਔਲਖ ਵੀ ਖੂਬ ਸੁਰਖੀਆਂ ਬਟੋਰਦਾ ਹੈ।
ਨੰਨ੍ਹੇ ਇਮਤਿਆਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਇੰਨੀਂ ਦਿਨੀਂ ਮਨਕੀਰਤ ਦੇ ਲਾਡਲੇ ਇਮਤਿਆਜ਼ ਦਾ ਇੱਕ ਵੀਡੀਓ ਕਾਫੀ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਨੰਨ੍ਹਾ ਇਮਤਿਆਜ਼ ਆਪਣੇ ਡੈਡੀ ਮਨਕੀਰਤ ਨਾਲ ਜਿੰਮ 'ਚ ਨਜ਼ਰ ਆ ਰਿਹਾ ਹੈ। ਜਿੰਮ 'ਚ ਮਨਕੀਰਤ ਵਰਕਆਊਟ ਕਰ ਰਿਹਾ ਹੈ, ਤਾਂ ਇਮਤਿਆਜ਼ ਉਸ ਦੇ ਕੋਲ ਬੈਠਾ ਖੇਡਦਾ ਨਜ਼ਰ ਆ ਰਿਹਾ ਹੈ। ਇਸ ਦਰਮਿਆਨ ਆਪਣੇ ਡੈਡੀ ਦੀ ਨਕਲ ਨਾਲ ਇਮਤਿਆਜ਼ ਵੀ ਵਰਕਆਊਟ ਕਰਦਾ ਦਿਖਾਈ ਦੇ ਰਿਹਾ ਹੈ। ਆਪਣੇ ਨੰਨ੍ਹੇ ਜਿਹੇ ਹੱਥਾਂ ਨਾਲ ਉਹ ਡੰਬਲ ਚੁੱਕ ਕੇ ਕਸਰਤ ਕਰ ਰਿਹਾ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਨੇ ਹਾਲ ਹੀ 'ਚ ਪੁੱਤਰ ਇਮਿਿਤਆਜ਼ ਦਾ ਪਹਿਲਾ ਜਨਮਦਿਨ ਮਨਾਇਆ ਹੈ। ਇਮਤਿਆਜ਼ ਅਕਸਰ ਹੀ ਸੋਸ਼ਲ ਮੀਡੀਆ ;ਤੇ ਛਾਇਆ ਰਹਿੰਦਾ ਹੈ। ਉਸ ਦੇ ਕਿਊਟ ਅੰਦਾਜ਼ ਨੂੰ ਫੈਨਜ਼ ਖੂਬ ਪਸੰਦ ਕਰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰਤ ਔਲਖ ਦਾ ਹਾਲ ਹੀ 'ਚ ਗਾਣਾ 'ਲੱਕੀ ਨੰਬਰ 7' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਮਨਕੀਰਤ ਨਾਲ ਬਾਣੀ ਸੰਧੂ ਨੇ ਆਪਣੀ ਆਵਾਜ਼ ਦਿੱਤੀ ਸੀ। ਇਸ ਤੋਂ ਇਲਾਵਾ ਮਨਕੀਰਤ ਨੇ ਆਪਣੀ ਫਿਲਮ 'ਬਰਾਊਨ ਬੁਆਏਜ਼' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਹੋ ਸਕਦੀ ਹੈ।