Punjabi Stars With High Security: ਪੰਜਾਬ ‘ਚ ਗੈਂਗਸਟਰਾਂ ਦੇ ਹੌਸਲੇ ਇੰਨੀਂ ਦਿਨੀਂ ਬੁਲੰਦ ਨਜ਼ਰ ਆ ਰਹੇ ਹਨ। ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਹੌਲ ਸਹੀ ਨਹੀਂ ਹੈ। ਖਾਸ ਕਰਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਮਨਕੀਰਤ ਔਲਖ, ਜਾਨੀ ਤੇ ਬੱਬੂ ਮਾਨ ਸਮੇਤ ਹੋਰ ਕਈ ਦਿੱਗਜ ਸ਼ਖਸੀਅਤਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਅੱਜ ਅਸੀਂ ਤੁਹਾਨੂੰ ਰੂ ਬ ਰੂ ਕਰਾਉਂਦੇ ਹਾਂ ਉਨ੍ਹਾਂ ਪੰਜਾਬੀ ਸਿਤਾਰਿਆਂ ਨਾਲ, ਜਿਨ੍ਹਾਂ ਦੇ ਆਲੇ ਦੁਆਲੇ ਹਰ ਸਮੇਂ ਟਾਇਟ ਸਕਿਉਰਟੀ ਰਹਿੰਦੀ ਹੈ। ਦੇਖੋ ਲਿਸਟ:
ਮਨਕੀਰਤ ਔਲਖਸਭ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਲੈਕੇ ਮਨਕੀਰਤ ਔਲਖ ਵਿਵਾਦਾਂ ‘ਚ ਘਿਰ ਗਏ ਸੀ। ਇਸ ਤੋਂ ਬੰਬੀਹਾ ਗਰੁੱਪ ਵੱਲੋਂ ਗਾਇਕ ਨੂੰ ਜਾਨੋਂ ਮਾਰਨ ਦੀਆਂ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ। ਇਸ ਦੇ ਚਲਦੇ ਮਨਕੀਰਤ ਔਲਖ ਨੇ ਰਾਤੋਂ ਰਾਤ ਦੇਸ਼ ਛੱਡ ਦਿੱਤਾ ਸੀ। ਇਸ ਤੋਂ ਬਾਅਦ ਹਾਲ ਹੀ ‘ਚ ਔਲਖ ਭਾਰਤ ਵਾਪਸ ਪਰਤਿਆ ਤਾਂ ਟਾਈਟ ਸਕਿਉਰਟੀ ਨਾਲ ਘਿਰਿਆ ਨਜ਼ਰ ਆਇਆ। ਗਾਇਕ ਪਿਛਲੇ ਮਹੀਨੇ ਦਿੱਲੀ ‘ਚ ਸੀ ਅਤੇ ਇਸ ਦੌਰਾਨ ਉਸ ਦੇ ਆਲੇ ਦੁਆਲੇ ਟਾਈਟ ਸਕਿਉਰਟੀ ਨਜ਼ਰ ਆਈ।
ਐਮੀ ਵਿਰਕਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਹਾਲ ਹੀ ‘ਚ ਬੁਰਰਾ ਪ੍ਰੋਜੈਕਟ ਲਈ ਦਿੱਲੀ ਵਿੱਚ ਸੀ। ਇੱਥੇ ਪਹੁੰਚਣ ‘ਤੇ ਗਾਇਕ ਟਾਇਟ ਸਕਿਉਰਟੀ ਨਾਲ ਘਿਰਿਆ ਹੋਇਆ ਨਜ਼ਰ ਆਇਆ। ਇਸ ਦਾ ਵੀਡੀਓ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਸੀ।
ਰਵਿੰਦਰ ਗਰੇਵਾਲਹਾਲ ਹੀ ‘ਚ ਰਵਿੰਦਰ ਗਰੇਵਾਲ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ। ਜਿਸ ਵਿੱਚ ਉਹ ਸਟੇਜ ਸ਼ੋਅ ਕਰਨ ਜਾ ਰਹੇ ਹਨ। ਇਸ ਦੌਰਾਨ ਗਾਇਕ ਜ਼ਬਰਦਸਤ ਸਕਿੳਰਟੀ ਨਾਲ ਘਿਰਿਆ ਨਜ਼ਰ ਆਇਆ। ਦੇਖੋ ਵੀਡੀਓ:
ਕਾਬਿਲੇਗ਼ੌਰ ਹੈ ਕਿ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੂੰ ਪਿਛਲੇ ਦਿਨੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਈ ਪੰਜਾਬੀ ਸਟਾਰਜ਼ ਦੀ ਸਕਿਉਰਟੀ ;ਚ ਵਾਧਾ ਕੀਤਾ ਸੀ। ਵੈਸੇ ਵੀ ਸਿੱਧੂ ਮੂਸੇਵਾਲਾ ਹੱਤਿਆਕਾਂਡ ਤੋਂ ਬਾਅਦ ਇੰਡਸਟਰੀ ‘ਚ ਹਰ ਕੋਈ ਖੌਫਜ਼ਦਾ ਹੈ। ਅਜਿਹੇ ਹਾਲਤ ‘ਚ ਹਰ ਕੋਈ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਗੁਰੂ ਰੰਧਾਵਾ ਨੇ ਜੰਮ ਕੇ ਕੀਤੀ ਸ਼ਹਿਨਾਜ਼ ਗਿੱਲ ਦੀ ਤਾਰੀਫ਼, ਅਦਾਕਾਰਾ ਨਾਲ ਗਾਣਾ ਬਣਾਉਣ ਦਾ ਕੀਤਾ ਐਲਾਨ