ਚੰਡੀਗੜ੍ਹ: ਮੰਨਤ ਨੂਰ ਤੇ ਯੁਵਰਾਜ ਹੰਸ ਦੀ ਜੋੜੀ ਸਭ ਨੂੰ ਐਂਟਰਟੇਨ ਕਰਨ ਆ ਰਹੀ ਹੈ। ਆਵਾਜ਼ ਮੰਨਤ ਨੂਰ ਦੀ ਤੇ ਅਦਾਕਾਰੀ ਯੁਵਰਾਜ ਹੰਸ ਕਰਦੇ ਨਜ਼ਰ ਆਉਣਗੇ। ਪੰਜਾਬੀ ਗਾਇਕਾ ਮੰਨਤ ਨੂਰ ਦਾ ਅਗਲਾ ਗਾਣਾ 'ਮੇਰਾ ਮਾਹੀ' 6 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਗਾਣੇ ਦਾ ਟੀਜ਼ਰ ਵੀ ਅੱਜ ਰਿਲੀਜ਼ ਹੋ ਗਿਆ ਹੈ। ਮੰਨਤ ਨੂਰ ਤੇ ਯੁਵਰਾਜ ਹੰਸ ਦਾ ਇਕੱਠਿਆਂ ਇਹ ਪਹਿਲਾ ਪ੍ਰੋਜੈਕਟ ਹੈ। ਰੋਮਾਂਟਿਕ ਗਾਣੇ ਨੂੰ ਗੁਰਨੀਤ ਦੋਸਾਂਝ ਨੇ ਲਿਖਿਆ ਹੈ। ਇਸ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ। ਦੇਸੀ ਕਰਿਊ ਪੰਜਾਬ ਦੇ ਮਸ਼ਹੂਰ ਸੰਗੀਤਕਾਰਾਂ 'ਚੋ ਇੱਕ ਹਨ।