Manoj Bajpayee Mother Death: ਬਾਲੀਵੁੱਡ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਵਿੱਚੋਂ ਇੱਕ ਮਨੋਜ ਬਾਜਪਾਈ ਦੀ ਮਾਂ ਗੀਤਾ ਦੇਵੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀ ਮਾਂ ਗੀਤਾ ਦੇਵੀ ਨੇ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਯਾਨੀ ਅੱਜ ਸਵੇਰੇ 8.30 ਵਜੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ 80 ਸਾਲ ਸੀ।
ਦਿੱਲੀ ਦੇ ਹਸਪਤਾਲਾਂ ਵਿੱਚ ਚੱਲ ਰਿਹਾ ਸੀ ਇਲਾਜ
ਜਾਣਕਾਰੀ ਮੁਤਾਬਕ ਮਨੋਜ ਬਾਜਪਾਈ ਦੀ ਮਾਂ ਗੀਤਾ ਦੇਵੀ ਦਾ ਪਿਛਲੇ ਕੁਝ ਦਿਨਾਂ ਤੋਂ ਬੀਮਾਰੀ ਕਾਰਨ ਦਿੱਲੀ ਦੇ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਸੀ। ਪਿਛਲੇ ਇੱਕ ਹਫ਼ਤੇ ਤੋਂ ਗੀਤਾ ਦੇਵੀ ਦਾ ਦਿੱਲੀ ਦੇ ਪੁਸ਼ਪਾਂਜਲੀ ਮੈਡੀਕਲ ਸੈਂਟਰ ਅਤੇ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਸ ਦੇ ਨਾਲ ਹੀ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਮਨੋਜ ਬਾਜਪਾਈ ਵੀ ਆਪਣੀ ਮਾਂ ਨੂੰ ਮਿਲਣ ਹਸਪਤਾਲ ਪਹੁੰਚੇ।
ਪਿਤਾ ਦੀ ਵੀ ਇੱਕ ਸਾਲ ਪਹਿਲਾਂ ਹੋਈ ਸੀ ਮੌਤ
ਦੱਸ ਦੇਈਏ ਕਿ ਮਨੋਜ ਬਾਜਪਾਈ ਦੇ ਮਾਤਾ-ਪਿਤਾ ਦਾ ਇੱਕ ਸਾਲ ਦੇ ਅੰਤਰਾਲ ਵਿੱਚ ਦਿਹਾਂਤ ਹੋ ਗਿਆ ਸੀ। ਦਰਅਸਲ ਮਨੋਜ ਬਾਜਪਾਈ ਦੇ ਪਿਤਾ ਰਾਧਾਕਾਂਤ ਬਾਜਪਾਈ ਦੀ ਪਿਛਲੇ ਸਾਲ ਅਕਤੂਬਰ ਮਹੀਨੇ ਦਿੱਲੀ 'ਚ ਮੌਤ ਹੋ ਗਈ ਸੀ। ਮਨੋਜ ਬਾਜਪਾਈ ਆਪਣੀ ਮਾਂ ਅਤੇ ਪਿਤਾ ਦੇ ਬਹੁਤ ਕਰੀਬ ਸਨ। ਅਕਸਰ ਇੰਟਰਵਿਊ ਦੌਰਾਨ ਉਹ ਆਪਣੀ ਮਾਂ ਦਾ ਇਕ ਸਬਕ ਸੁਣਾਉਂਦੇ ਸਨ ਕਿ ਜਿਸ ਨੂੰ ਸਫਲਤਾ ਨਹੀਂ ਮਿਲਦੀ ਉਸ ਨੂੰ ਕਦੇ ਵੀ ਮੂਰਖ ਨਹੀਂ ਸਮਝਣਾ ਚਾਹੀਦਾ। ਇੱਕ ਸਾਲ ਦੇ ਅੰਦਰ, ਅਭਿਨੇਤਾ ਬਹੁਤ ਗਮਗੀਨ ਹੈ ਕਿਉਂਕਿ ਦੋਵਾਂ ਮਾਪਿਆਂ ਦਾ ਸਾਇਆ ਉਨਹਾਂ ਦੇ ਸਿਰ ਤੋਂ ਉੱਠ ਗਿਆ ਹੈ।
ਮਨੋਜ ਦਾ ਜਨਮ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੇਲਵਾ ਵਿੱਚ ਹੋਇਆ ਸੀ। ਉਹ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਸ਼ਾਮਲ ਹੋਣ ਲਈ ਦਿੱਲੀ ਆਏ ਅਤੇ ਫਿਰ ਇੱਕ ਅਭਿਨੇਤਾ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮੁੰਬਈ ਚਲੇ ਗਏ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।