ਗੁਰਦਾਸਪੁਰ: ਪੰਜਾਬੀ ਗਾਇਕ ਮਨਪ੍ਰੀਤ ਸਿੰਘ ਸਿੰਗਾ ਨੇ ਆਖਰ ਪੱਤਰਕਾਰਾਂ ਤੋਂ ਮਾਫੀ ਮੰਗ ਕੇ ਖਹਿੜਾ ਛੁਡਾ ਲਿਆ ਹੈ। ਸਿੰਗਾ ਸਤੰਬਰ ਮਹੀਨੇ ਬਟਾਲਾ ਵਿੱਚ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਉਲਝੇ ਸੀ। ਹੁਣ ਸਿੰਗਾ ਵੱਲੋਂ ਮੁਆਫ਼ੀ ਮੰਗੇ ਜਾਣ ਮਗਰੋਂ ਪੱਤਰਕਾਰਾਂ ਤੇ ਗਾਇਕ ਦਰਮਿਆਨ ਕਰੀਬ 4 ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ।
ਦੱਸ ਦਈਏ ਕਿ ਸਿੰਗਾ ਦੀ ਕਥਿਤ ਸ਼ਹਿ ’ਤੇ ਉਸ ਦੇ ਬਾਊਂਸਰਾਂ ਵੱਲੋਂ ਪੱਤਰਕਾਰਾਂ ਦੀ ਖਿੱਚ-ਧੂਹ ਕਰਨ ਤੇ ਹੋਰ ਦੋਸ਼ਾਂ ਤਹਿਤ ਸਿੰਗਾ ਸਣੇ 7 ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਬਟਾਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਬਟਾਲਾ ਪੁਲਿਸ ਨੇ ਕਈ ਵਾਰ ਸਿੰਗਾ ਨੂੰ ਫੋਨ ਕਰਕੇ ਪੇਸ਼ ਹੋਣ ਲਈ ਬੁਲਾਇਆ ਸੀ ਤੇ ਉਸ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ ਪਰ ਉਹ ਪੇਸ਼ ਨਹੀਂ ਸੀ ਹੋ ਰਿਹਾ।
ਸਿੰਗਾ ਮੰਗਲਵਾਰ ਥਾਣਾ ਸਿਟੀ ਦੇ ਐਸਐਚਓ ਸੁਖਵਿੰਦਰ ਸਿੰਘ ਕੋਲ ਪੇਸ਼ ਹੋਇਆ ਤੇ ਮਗਰੋਂ ਬਟਾਲਾ ਕਲੱਬ ਪੁੱਜਿਆ ਤੇ ਪੱਤਰਕਾਰਾਂ ਕੋਲੋਂ ਆਪਣੇ ਤੇ ਆਪਣੇ ਬਾਊਂਸਰਾਂ ਦੇ ਵਿਹਾਰ ਲਈ ਮੁਆਫ਼ੀ ਮੰਗੀ। ਪੱਤਰਕਾਰਾਂ ਨੇ ਵੀ ਵਿਵਾਦ ਖਤਮ ਕਰਨ ਦੀ ਹਾਮੀ ਭਰੀ।
ਜਦੋਂ ਗਾਇਕ ਸਿੰਗਾ ਨੇ ਮਾਫੀ ਮੰਗ ਕੇ ਛੁਡਾਇਆ ਖਹਿੜਾ
ਏਬੀਪੀ ਸਾਂਝਾ
Updated at:
18 Dec 2019 01:09 PM (IST)
ਪੰਜਾਬੀ ਗਾਇਕ ਮਨਪ੍ਰੀਤ ਸਿੰਘ ਸਿੰਗਾ ਨੇ ਆਖਰ ਪੱਤਰਕਾਰਾਂ ਤੋਂ ਮਾਫੀ ਮੰਗ ਕੇ ਖਹਿੜਾ ਛੁਡਾ ਲਿਆ ਹੈ। ਸਿੰਗਾ ਸਤੰਬਰ ਮਹੀਨੇ ਬਟਾਲਾ ਵਿੱਚ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਉਲਝੇ ਸੀ। ਹੁਣ ਸਿੰਗਾ ਵੱਲੋਂ ਮੁਆਫ਼ੀ ਮੰਗੇ ਜਾਣ ਮਗਰੋਂ ਪੱਤਰਕਾਰਾਂ ਤੇ ਗਾਇਕ ਦਰਮਿਆਨ ਕਰੀਬ 4 ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ।
- - - - - - - - - Advertisement - - - - - - - - -