Marathi Actor Medha Manjrekar : ਮਰਾਠੀ ਅਤੇ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ-ਨਿਰਦੇਸ਼ਕ ਮਹੇਸ਼ ਮਾਂਜਰੇਕਰ ਦੀ ਪਤਨੀ ਅਤੇ ਅਦਾਕਾਰਾ ਮੇਧਾ ਮਾਂਜਰੇਕਰ ਨੇ ਆਪਣੀ ਸਿਹਤ ਬਾਰੇ ਇੱਕ ਭਾਵੁਕ ਖੁਲਾਸਾ ਕੀਤਾ ਹੈ। ਮੇਧਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਉਹ ਹਾਈ-ਗ੍ਰੇਡ ਬਲੈਡਰ ਕੈਂਸਰ (ਪਿਸ਼ਾਬ ਦੀ ਥੈਲੀ ਦਾ ਕੈਂਸਰ) ਨਾਲ ਜੂਝ ਰਹੀ ਹੈ।
ਮੇਧਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਕਿ ਇਹ ਬਿਮਾਰੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਔਖੀ ਯਾਤਰਾ ਰਹੀ ਹੈ। ਉਸ ਨੇ ਕਿਹਾ ਕਿ ਇਲਾਜ ਦੇ ਇੱਕ ਮਹੱਤਵਪੂਰਨ ਪੜਾਅ ਤੋਂ ਬਾਅਦ ਜਦੋਂ ਉਹ ਆਪਣੀ ਜ਼ਿੰਦਗੀ ਵੱਲ ਮੁੜ ਕੇ ਦੇਖਦੀ ਹੈ ਤਾਂ ਉਸ ਨੂੰ ਉਹ ਸਾਰੇ ਲੋਕ ਯਾਦ ਆਉਂਦੇ ਹਨ, ਜਿਨ੍ਹਾਂ ਨੇ ਹਰ ਮੁਸ਼ਕਲ ਵੇਲੇ ਉਸ ਦਾ ਸਾਥ ਦਿੱਤਾ।
ਉਸ ਨੇ ਲਿਖਿਆ, "ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਇਹ ਸਭ ਕਿਵੇਂ ਸਹਿਆ। ਮੇਰਾ ਜਵਾਬ ਸਿਰਫ਼ ਇਹ ਹੈ ਕਿ ਮੈਂ ਕਦੇ ਵੀ ਇਸ ਸਫ਼ਰ ਵਿੱਚ ਇਕੱਲੀ ਨਹੀਂ ਸੀ। ਜਦੋਂ ਵੀ ਮੈਨੂੰ ਲੱਗਿਆ ਕਿ ਮੈਂ ਅੱਗੇ ਨਹੀਂ ਵੱਧ ਸਕਦੀ, ਕੋਈ ਨਾ ਕੋਈ ਮੇਰਾ ਹੱਥ ਫੜ ਕੇ ਮੇਰੇ ਨਾਲ ਖੜ੍ਹਾ ਹੋ ਗਿਆ। ਮੈਨੂੰ ਲੱਗਦਾ ਹੈ ਇਹ ਸਭ ਰੱਬ ਦੀ ਮਿਹਰ ਸੀ।"
ਦੱਸ ਦੇਈਏ ਕਿ ਫਿਲਮ ਇੰਡਸਟਰੀ ਵਿੱਚ ਇਸ ਤੋਂ ਪਹਿਲਾਂ ਵੀ ਸੋਨਾਲੀ ਬੇਂਦਰੇ, ਮਹਿਮਾ ਚੌਧਰੀ ਅਤੇ ਸੰਜੇ ਦੱਤ ਵਰਗੇ ਕਈ ਕਲਾਕਾਰ ਕੈਂਸਰ ਨਾਲ ਜੰਗ ਲੜ ਚੁੱਕੇ ਹਨ। ਹੁਣ ਮੇਧਾ ਮਾਂਜਰੇਕਰ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਦੱਸਣਯੋਗ ਹੈ ਕਿ ਮੇਧਾ, ਮਹੇਸ਼ ਮਾਂਜਰੇਕਰ ਦੀ ਦੂਜੀ ਪਤਨੀ ਹਨ। ਮਹੇਸ਼ ਨੇ 1995 ਵਿੱਚ ਆਪਣੀ ਪਹਿਲੀ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਮੇਧਾ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੀਆਂ ਦੋ ਧੀਆਂ ਹਨ, ਜਿਨ੍ਹਾਂ ਵਿੱਚੋਂ ਸਾਈ ਮਾਂਜਰੇਕਰ ਨੇ ਸਲਮਾਨ ਖਾਨ ਦੀ ਫ਼ਿਲਮ 'ਦਬੰਗ 3' ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
