Mika Singh On FIR: ਬਾਲੀਵੁੱਡ ਗਾਇਕ ਮੀਕਾ ਸਿੰਘ ਅਤੇ ਰਾਖੀ ਸਾਵੰਤ ਦਾ 2026 ਵਿੱਚ ਜ਼ਬਰਦਸਤੀ ਕਿੱਸ ਕਰਨ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ ਮੀਕਾ ਨੇ ਕਥਿਤ ਤੌਰ 'ਤੇ ਇਸ ਮਾਮਲੇ ਨੂੰ ਲੈ ਕੇ ਬੰਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸ ਨੇ ਰਾਖੀ ਸਾਵੰਤ ਵੱਲੋਂ 17 ਸਾਲ ਪਹਿਲਾਂ ਉਸ ਨੂੰ ਜ਼ਬਰਦਸਤੀ ਚੁੰਮਣ ਦੇ ਦੋਸ਼ ਹੇਠ ਦਰਜ ਕਰਵਾਈ ਗਈ FIR ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਰਾਖੀ ਸਾਵੰਤ ਅਤੇ ਮੀਕਾ ਵਿਚਕਾਰ ਸੁਲ੍ਹਾ
ETimes ਦੀ ਰਿਪੋਰਟ ਦੇ ਅਨੁਸਾਰ, ਬਾਲੀਵੁੱਡ ਗਾਇਕ ਨੇ ਦਾਅਵਾ ਕੀਤਾ ਹੈ ਕਿ ਰਾਖੀ ਅਤੇ ਉਸਨੇ ਆਪਣੇ ਮਤਭੇਦਾਂ ਨੂੰ ਸੁਲਝਾ ਲਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਭਿਨੇਤਰੀ ਇਸ ਸਮੇਂ ਆਪਣੀਆਂ ਪੇਸ਼ੇਵਰ ਪ੍ਰਤੀਬੱਧਤਾਵਾਂ ਵਿੱਚ ਰੁੱਝੀ ਹੋਈ ਹੈ ਅਤੇ ਮੀਕਾ ਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ।
ਕੀ ਕਿਹਾ ਰਾਖੀ ਸਾਵੰਤ ਦੇ ਵਕੀਲ ਨੇ?
ETimes ਦੀ ਰਿਪੋਰਟ ਦੇ ਅਨੁਸਾਰ, ਸਾਵੰਤ ਦੇ ਵਕੀਲ ਆਯੂਸ਼ ਪਾਸਬੋਲਾ ਨੇ ਜਸਟਿਸ ਏਐਸ ਗਡਕਰੀ ਅਤੇ ਪੀਡੀ ਨਾਇਕ ਦੀ ਬੈਂਚ ਨੂੰ ਦੱਸਿਆ ਕਿ ਦੋਵਾਂ ਵਿਚਕਾਰ ਸੁਲ੍ਹਾ ਹੋ ਗਈ ਹੈ ਅਤੇ ਰਾਖੀ ਨੂੰ ਐਫਆਈਆਰ ਨੂੰ ਰੱਦ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੈ। ਹਾਲਾਂਕਿ, ਵਕੀਲ ਨੇ ਬੈਂਚ ਨੂੰ ਸੂਚਿਤ ਕੀਤਾ ਕਿ ਰਾਖੀ ਸਾਵੰਤ ਦੇ ਕੇਸ ਨੂੰ ਰੱਦ ਕਰਨ ਲਈ ਸਹਿਮਤੀ ਦੇਣ ਵਾਲਾ ਹਲਫਨਾਮਾ ਹਾਈ ਕੋਰਟ ਦੀ ਰਜਿਸਟਰੀ ਤੋਂ ਗਾਇਬ ਹੋ ਗਿਆ ਸੀ ਅਤੇ ਇਸ ਤਰ੍ਹਾਂ ਅਣਪਛਾਤਾ ਸੀ। ਇਸ ਤੋਂ ਬਾਅਦ ਬੈਂਚ ਨੇ ਕਥਿਤ ਤੌਰ 'ਤੇ ਸਾਵੰਤ ਨੂੰ ਨਵਾਂ ਹਲਫ਼ਨਾਮਾ ਦਾਖ਼ਲ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ।
ਕੀ ਹੈ ਮਾਮਲਾ?
ਦੱਸ ਦੇਈਏ ਕਿ ਮਾਮਲਾ 11 ਜੂਨ 2006 ਨੂੰ ਮੀਕਾ ਸਿੰਘ ਦੀ ਜਨਮਦਿਨ ਪਾਰਟੀ ਦਾ ਹੈ। ਇਸ ਦੌਰਾਨ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਸਾਰਿਆਂ ਦੇ ਸਾਹਮਣੇ ਜ਼ਬਰਦਸਤੀ ਕਿੱਸ ਕੀਤਾ। ਇਸ ਘਟਨਾ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਬਾਅਦ 'ਚ ਰਾਖੀ ਨੇ ਮੀਕਾ 'ਤੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ। ਰਾਖੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਮੀਕਾ 'ਤੇ ਭਾਰਤੀ ਦੰਡਾਵਲੀ ਦੀ ਧਾਰਾ 354 (ਛੇੜਛਾੜ) ਅਤੇ 323 (ਹਮਲਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੀਕਾ ਨੇ ਇਸ ਮਾਮਲੇ 'ਚ ਸੈਸ਼ਨ ਕੋਰਟ 'ਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ 17 ਜੂਨ 2006 ਨੂੰ ਮਨਜ਼ੂਰ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ: ਸੋਨਮ ਬਾਜਵਾ ਨੇ ਸਾਦਗੀ ਭਰੇ ਅੰਦਾਜ਼ ਨਾਲ ਲੁੱਟੀ ਮਹਿਫਲ, ਮਿੰਟਾਂ ਵਿੱਚ ਵਾਇਰਲ ਹੋਈ ਵੀਡੀਓ