ਮੁੰਬਈ: ਮੀਕਾ ਸਿੰਘ ਨੇ ਗਾਣਾ ਗਾਇਆ ਤੇ ਰਿਤਿਕ ਰੌਸ਼ਨ ਨੇ ਇਸ ਗਾਣੇ ਤੇ ਜ਼ਬਰਦਸਤ ਡਾਂਸ ਕੀਤਾ। ਡਾਂਸਰ ਰਾਕੇਸ਼ ਰੌਸ਼ਨ ਵੱਲੋਂ ਦਿੱਤੀ ਗਈ ਨਵੇਂ ਸਾਲ ਦੀ ਪਾਰਟੀ 'ਤੇ ਮੀਕਾ ਸਿੰਘ ਨੇ ਵੀ ਬਕਮਾਲ ਸੁਰ ਲਾਏ। ਇਸ ਪਾਰਟੀ 'ਚ ਰਿਤਿਕ ਰੌਸ਼ਨ ਵੀ ਪਹੁੰਚੇ ਸੀ। ਜਿੱਥੇ ਮੀਕਾ ਸਿੰਘ ਨੇ ਰਿਤਿਕ ਰੌਸ਼ਨ ਦਾ ਫੇਮਸ ਗੀਤ 'ਇਕ ਪਲ ਕਾ ਜੀਣਾ' ਗੁਣਗੁਨਾਇਆ।
ਬੱਸ ਫਿਰ ਰਿਤਿਕ ਨੇ ਵੀ ਮੀਕਾ ਦੇ ਨਾਲ ਸੁਰ ਨਾਲ ਸੁਰ ਮਿਲਾਏ ਤੇ ਇਸ ਗੀਤ ਫੇਮਸ ਡਾਂਸ ਸਟੈਪ ਵੀ ਕਰਕੇ ਦਿਖਾਇਆ। ਮੀਕਾ ਸਿੰਘ ਤੋਂ ਬਿਨਾਂ ਬਾਲੀਵੁੱਡ ਪਾਰਟੀਆਂ ਅਧੂਰੀ ਰਹਿੰਦੀਆਂ ਹਨ। ਚਾਹੇ ਉਹ ਦੀਵਾਲੀ ਹੋਵੇ, ਹੌਲੀ ਦਾ ਜਸ਼ਨ ਹੋਵੇ ਜਾਂ ਫਿਰ ਨਵੇਂ ਸਾਲ ਦੀ ਪਾਰਟੀ ਹੀ ਹੋਵੇ। ਬਾਲੀਵੁੱਡ ਸਿਤਾਰੇ ਜਸ਼ਨ ਦੀ ਸ਼ਾਮ ਨੂੰ ਹੋਰ ਖਾਸ ਬਣਾਉਣ ਲਈ ਮੀਕਾ ਸਿੰਘ ਨੂੰ Invite ਜ਼ਰੂਰ ਕਰਦੇ ਹਨ। ਕਿਉਂਕਿ ਇਸ ਪੌਪ ਸਿੰਗਰ ਨੇ ਬਾਲੀਵੁੱਡ ਨੂੰ ਸਭ ਤੋਂ ਵੱਧ ਪਾਰਟੀ ਗਾਣੇ ਦਿੱਤੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ