Miss Barbodas On Priyanka Chopra: ਅੱਜ ਪ੍ਰਿਯੰਕਾ ਚੋਪੜਾ ਦਾ ਨਾਮ ਪੂਰੀ ਦੁਨੀਆ ਵਿੱਚ ਗੂੰਜਦਾ ਹੈ। ਸਾਲ 2000 'ਚ ਫਿਲਮ 'ਹਮਰਾਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਅਤੇ ਪੂਰੀ ਦੁਨੀਆ 'ਚ ਵੀ ਕਾਫੀ ਪਛਾਣ ਬਣਾਈ ਹੈ। ਉਹ ਇੱਕ ਸਫਲ ਅਭਿਨੇਤਰੀ ਹੋਣ ਦੇ ਨਾਲ-ਨਾਲ ਇੱਕ ਕਾਰੋਬਾਰੀ ਔਰਤ ਵੀ ਹੈ ਅਤੇ ਉਨ੍ਹਾਂ ਨੂੰ ਇੱਕ ਗਲੋਬਲ ਆਈਕਨ ਵਜੋਂ ਜਾਣਿਆ ਜਾਂਦਾ ਹੈ।
ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਪ੍ਰਿਯੰਕਾ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਧਿਆਨ ਯੋਗ ਹੈ ਕਿ ਫਿਲਮੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਪ੍ਰਿਯੰਕਾ ਨੇ ਸਾਲ 2000 'ਚ 'ਮਿਸ ਵਰਲਡ' ਦਾ ਤਾਜ ਵੀ ਜਿੱਤਿਆ ਸੀ। ਇਸ ਦੇ ਨਾਲ ਹੀ ਹੁਣ 'ਮਿਸ ਬਾਰਬਾਡੋਸ' ਰਹਿ ਚੁੱਕੀ ਲੀਲਾਨੀ ਨੇ ਸਾਲ 2000 ਦੀ 'ਮਿਸ ਵਰਲਡ' ਦੇ ਮੁਕਾਬਲੇ 'ਚ ਧਾਂਦਲੀ ਦੀ ਗੱਲ ਕਹੀ ਹੈ।
'Miss Barbados' ਨੇ ਵੀਡੀਓ ਕੀਤਾ ਸਾਂਝਾ
ਸਾਲ 2000 `ਚ `ਮਿਸ ਬਾਰਬੋਡਸ` ਦਾ ਖਿਤਾਬ ਆਪਣੇ ਨਾਂ ਕਰਨ ਵਾਲੀ `ਲੀਲਾਨੀ ਮੇਕਕੌਨੀ` ਨੇ ਹਾਲ ਹੀ ਯੂਟਿਊਬ `ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਾਲ 2022 ਦੇ `ਮਿਸ ਯੂਐਸਏ` ਮੁਕਾਬਲੇ ਦੇ ਵਿਵਾਦ ਬਾਰੇ ਗੱਲ ਕਰਦੀ ਹੈ, ਪਰ ਉਹ ਗੱਲ ਨੂੰ ਸਾਲ 2000 `ਚ ਹੋਏ ਮਿਸ ਵਰਲਡ ਮੁਕਾਬਲੇ ਵੱਲ ਮੋੜ ਦਿੰਦੀ ਹੈ ਤੇ ਕਹਿੰਦੀ ਹੈ ਕਿ ਸਾਲ 2000 ਦੇ ਮਿਸ ਵਰਲਡ ਮੁਕਾਬਲੇ `ਚ ਵੀ ਘੋਟਾਲੇਬਾਜ਼ੀ ਹੋਈ ਸੀ। ਕਿਉਂਕਿ ਉੱਥੇ ਪ੍ਰਿਯੰਕਾ ਚੋਪੜਾ ਨੂੰ ਕਾਫ਼ੀ ਜ਼ਿਆਦਾ ਫੇਵਰ ਮਿਲਦਾ ਹੁੰਦਾ ਸੀ।
ਉਸ ਦਾ ਕਹਿਣਾ ਹੈ ਕਿ ਉਹ ਮਿਸ ਬਾਰਬਾਡੋਸ ਸੀ ਅਤੇ ਜਦੋਂ ਉਸ ਨੇ ਮਿਸ ਵਰਲਡ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਸੀ ਤਾਂ ਜੇਤੂ ਇੱਕ ਭਾਰਤੀ ਸੀ ਅਤੇ ਸਾਲ 1999 ਵਿੱਚ ਵੀ ਜੇਤੂ ਇੱਕ ਭਾਰਤੀ ਸੀ। ਉਸ ਸਮੇਂ ਸਿਰਫ ਇੱਕ ਭਾਰਤੀ ਕੰਪਨੀ ਨੇ ਸ਼ੋਅ ਨੂੰ ਸਪਾਂਸਰ ਕੀਤਾ ਸੀ।
ਪ੍ਰਿਯੰਕਾ ਚੋਪੜਾ ਨੂੰ ਮਿਲਦਾ ਸੀ ਜ਼ਿਆਦਾ ਫੇਵਰ
ਇਸ ਵੀਡੀਓ 'ਚ ਲੀਲਾਨੀ ਨੇ ਪ੍ਰਿਯੰਕਾ ਚੋਪੜਾ ਨੂੰ ਜ਼ਿਆਦਾ ਫੇਵਰ ਮਿਲਣ ਦੀ ਗੱਲ ਵੀ ਕਹੀ ਹੈ। ਉਸ ਦਾ ਕਹਿਣਾ ਹੈ ਕਿ ਪ੍ਰਿਯੰਕਾ ਨੂੰ ਪਹਿਨਣ ਲਈ ਬਹੁਤ ਵਧੀਆ ਗਾਊਨ ਬਣਾਇਆ ਗਿਆ ਸੀ। ਬਾਕੀ ਮੁਕਾਬਲੇਬਾਜ਼ਾਂ ਦੀਆਂ ਫੋਟੋਆਂ ਇਕੱਠੀਆਂ ਛਪਦੀਆਂ ਸਨ, ਪਰ ਪ੍ਰਿਯੰਕਾ ਦੀ ਵੱਖਰੀ ਵੱਡੀ ਫੋਟੋ ਅਖਬਾਰ ਵਿੱਚ ਆਉਂਦੀ ਸੀ।