Miss Pooja Surprises Her Fans: ਪੰਜਾਬੀ ਗਾਇਕ ਮਿਸ ਪੂਜਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦਾ ਗਾਣਾ 'ਡਾਇਮੰਡ ਕੋਕਾ' ਹਾਲ ਹੀ 'ਚ ਰਿਲੀਜ਼ ਹੋਇਆ ਸੀ ਅਤੇ ਦਰਸ਼ਕਾਂ ਤੇ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਬਾਅਦ ਹੁਣ ਗਾਇਕਾ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਨਵਾਂ ਸਰਪ੍ਰਾਈਜ਼ ਦੇ ਦਿੱਤਾ ਹੈ। ਦਰਅਸਲ, ਉਸ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕਰ ਦਿੱਤਾ ਹੈ।
ਇਸ ਗਾਣੇ ਦੀ ਪੂਜਾ ਨੇ ਪਹਿਲਾਂ ਕੋਈ ਵੀ ਅਨਾਊਂਸਮੈਂਟ ਨਹੀਂ ਕੀਤੀ ਸੀ। ਗਾਇਕਾ ਨੇ ਅਚਾਨਕ ਆਪਣਾ ਰਿਲੀਜ਼ ਕਰਕੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਗਾਣੇ ਬਾਰੇ ਗੱਲ ਕਰੀਏ ਤਾਂ ਮਿਸ ਪੂਜਾ ਦੇ ਨਾਲ ਗਾਇਕ ਜਿਗਰ ਨੇ ਵੀ ਇਸ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਹ ਤਾਂ ਕਹਿਣਾ ਪਵੇਗਾ ਕਿ ਜਿਗਰ ਤੇ ਪੂਜਾ ਦੀ ਜੋੜੀ ਨੇ ਸਟੇਟਮੈਂਟ ਨਾਮ ਦੇ ਇਸ ਗਾਣੇ ਨੂੰ ਹਿੱਟ ਕਰਵਾ ਦਿੱਤਾ ਹੈ। ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਗਾਣੇ ਨੂੰ ਰਿਲੀਜ਼ ਕਰਦਿਆਂ ਕਿਹਾ, 'ਸਟੇਟਮੈਂਟ ਗਾਣਾ ਰਿਲੀਜ਼ ਹੋ ਗਿਆ ਹੈ। ਸਰਪ੍ਰਾਈਜ਼ ਨੂੰ ਅਐਨਜੁਆਏ ਕਰੋ ਸਾਰੇ।' ਦੇਖੋ ਵੀਡੀਓ:
ਦੇਖੋ ਪੂਰਾ ਗਾਣਾ
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਵੈਸੇ ਤਾਂ ਆਪਣੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਨਾਲ ਸ਼ੇਅਰ ਕਰ ਦਿੰਦੀ ਹੈ, ਪਰ ਆਪਣੇ ਇਸ ਗਾਣੇ ਬਾਰੇ ਉਸ ਨੇ ਕੋਈ ਐਲਾਨ ਨਹੀਂ ਕੀਤਾ ਸੀ। ਖੈਰ ਮਿਸ ਪੂਜਾ ਦਾ ਇਹ ਸਰਪ੍ਰਾਈਜ਼ ਕਾਫੀ ਵਧੀਆ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫੈਨਜ਼ ਆਪਣੀ ਚਹੇਤੀ ਗਾਇਕਾ ਦੇ ਗਾਣਿਆਂ ਦਾ ਬੇਸਵਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਮਿਸ ਪੂਜਾ ਨੇ ਲੰਬੇ ਬਰੇਕ ਤੋਂ ਬਾਅਦ ਸਾਲ 2023 'ਚ ਵਾਪਸੀ ਕੀਤੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ।