Miss Pooja Video: ਪੰਜਾਬੀ ਗਾਇਕਾ ਮਿਸ ਪੂਜਾ ਦੇ ਦੁਨੀਆ ਭਰ 'ਚ ਜ਼ਬਰਦਸਤ ਫੈਨਜ਼ ਹਨ। ਉਸ ਨੇ ਹਾਲ ਹੀ 'ਚ ਆਪਣੀ ਈਪੀ 'ਮਰਜਾਣਿਆ' ਦਾ ਐਲਾਨ ਕੀਤਾ ਹੈ। ਉਸ ਨੇ ਆਪਣੀ ਐਲਬਮ ਦਾ ਪਹਿਲਾ ਗੀਤ 'ਮਰਜਾਣਿਆ' ਰਿਲੀਜ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਿਸ ਪੂਜਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ ਵਿੱਚ ਰਹਿੰਦੀ ਹੈ।


ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਜ਼ਮਾਨਤ 'ਤੇ ਆਇਆ ਸੀ ਬਾਹਰ, ਆਰਮਸ ਐਕਟ ਤਹਿਤ ਦਰਜ ਹੈ ਕੇਸ, ਬਿਸ਼ਨੋਈ ਗੈਂਗ ਨਾਲ...


ਹਾਲ ਹੀ 'ਚ ਪੂਜਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੂਜਾ ਨੇ ਇੱਕ ਰੀਲ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਗਾਇਕ ਕਾਕੇ ਦੇ ਗੀਤ 'ਸ਼ੇਪ' 'ਤੇ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਰੈਂਡਮ ਪਰ ਬਹੁਤ ਪਿਆਰਾ।' ਮਿਸ ਪੂਜਾ ਨੂੰ ਕਾਕੇ ਦਾ ਇਹ ਗਾਣਾ ਕਾਫੀ ਪਸੰਦ ਆਇਆ ਹੈ। ਉਸ ਨੇ ਇਸ ਗੀਤ ਲਈ ਕੈਪਸ਼ਨ 'ਚ ਦਿਲ ਵਾਲੀ ਇਮੋਜੀ ਵੀ ਬਣਾਈ। ਦੇਖੋ ਪੂਜਾ ਦਾ ਇਹ ਵੀਡੀਓ:









ਦੂਜੇ ਪਾਸੇ ਮਿਸ ਪੂਜਾ ਦਾ ਅਜਿਹਾ ਡਾਂਸ ਦੇਖ ਕੇ ਕਾਕਾ ਖੁਦ ਨੂੰ ਕਮੈਂਟ ਕਰਨ ਤੋਂ ਰੋਕ ਨਹੀਂ ਸਕਿਆ। ਉਸ ਨੇ ਮਿਸ ਪੂਜਾ ਦੀ ਰੀਲ 'ਤੇ ਕਮੈਂਟ ਕਰਦਿਆਂ ਕਿਹਾ, 'ਤੁਸੀਂ ਤਾਂ ਸੱਚੀ ਕਾਤਲ ਹੋ।' ਦੇਖੋ ਕਾਕੇ ਦਾ ਇਹ ਕਮੈਂਟ:




ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਰਹੀ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਗਾਣੇ ਦਿੱਤੇ ਹਨ। ਉਸ ਨੇ ਹਾਲ ਹੀ 'ਚ ਆਪਣੀ ਈਪੀ 'ਮਰਜਾਣਿਆ' ਦਾ ਐਲਾਨ ਵੀ ਕੀਤਾ ਸੀ। ਜਿਸ ਦਾ ਟਾਈਟਲ ਟਰੈਕ ਵੀ ਹਾਲ ਹੀ 'ਚ ਰਿਲੀਜ਼ ਹੋਇਆ ਹੈ।


ਇਹ ਵੀ ਪੜ੍ਹੋ: ਜਦੋਂ ਧਰਮਿੰਦਰ ਨੇ ਹੇਮਾ ਮਾਲਿਨੀ ਦੀ ਵਜ੍ਹਾ ਕਰਕੇ ਗੋਵਿੰਦਾ ਨੂੰ ਮਾਰਿਆ ਸੀ ਕਰਾਰਾ ਚਾਂਟਾ, ਦਿਲਚਸਪ ਹੈ ਕਿੱਸਾ