Miss Pooja Follow Karda Trending On Instagram: ਮਿਸ ਪੂਜਾ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਰਹੀ ਹੈ। ਉਸ ਦੇ ਗਾਏ ਗੀਤ ਅੱਜ ਵੀ ਵਿਆਹ ਸ਼ਾਦੀਆਂ ਦੇ ਫੰਕਸ਼ਨਾਂ ਦੀ ਸ਼ਾਨ ਹਨ। ਮਿਸ ਪੂਜਾ ਨੇ ਆਪਣੇ ਕਾਮਯਾਬ ਕਰੀਅਰ ਨੂੰ ਛੱਡ ਕੇ ਵਿਆਹ ਕਰ ਲਿਆ ਸੀ ਅਤੇ ਕੈਨੇਡਾ 'ਚ ਸੈਟਲ ਹੋ ਗਈ ਸੀ। ਉਸ ਤੋਂ ਕਈ ਸਾਲਾਂ ਬਾਅਦ ਮਿਸ ਪੂਜਾ ਨੇ ਮਿਊਜ਼ਿਕ ਇੰਡਸਟਰੀ 'ਚ ਵਾਪਸੀ ਕੀਤੀ ਹੈ।
ਹਾਲ ਹੀ 'ਚ ਮਿਸ ਪੂਜਾ ਦਾ ਗਾਣਾ 'ਫਾਲੋ ਕਰਦਾ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਮਿਸ ਪੂਜਾ ਦਾ ਇਹ ਗਾਣਾ ਇੰਸਟਾਗ੍ਰਾਮ 'ਤੇ ਟਰੈਂਡਿੰਗ ਵਿੱਚ ਚੱਲ ਰਿਹਾ ਹੈ ਅਤੇ ਇਸ ਗੀਤ 'ਤੇ ਹੁਣ ਇੱਕ ਲੱਖ ਤੋਂ ਜ਼ਿਆਦਾ ਰੀਲਾਂ ਬਣ ਚੁੱਕੀਆਂ ਹਨ।
ਮਿਸ ਪੂਜਾ ਨੇ ਇੱਕ ਸਪੈਸ਼ਲ ਵੀਡੀਓ ਸ਼ੇਅਰ ਕਰ ਫੈਨਜ਼ ਦਾ ਖਾਸ ਧੰਨਵਾਦ ਵੀ ਕੀਤਾ ਹੈ। ਮਿਸ ਪੂਜਾ ਨੇ ਆਪਣੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਸ ਦਾ ਗਲੈਮਰਸ ਰੂਪ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ ਇਸ ਵੀਡੀਓ ਦੀ ਕੈਪਸ਼ਨ 'ਚ ਲਿਿਖਿਆ, 'ਫਾਲੋ ਕਰਦਾ' ਗਾਣੇ 'ਤੇ ਇੱਕ ਲੱਖ ਦੋ ਹਜ਼ਾਰ ਰੀਲਾਂ ਬਣ ਚੁੱਕੀਆਂ ਹਨ। ਬਹੁਤ ਸ਼ੁਕਰੀਆ ਤੁਹਾਡੇ ਪਿਆਰ ਤੇ ਸਪੋਰਟ ਲਈ।' ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਦਾ ਗਾਣਾ ਫਾਲੋ ਕਰਦਾ ਸਤੰਬਰ 'ਚ ਰਿਲੀਜ਼ ਹੋਇਆ ਸੀ। ਯੂਟਿਊਬ 'ਤੇ ਵੀ ਇਸ ਗਾਣੇ ਨੂੰ ਮਿਲੀਅਨ ਦੀ ਗਿਣਤੀ 'ਚ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਨਾਲ ਇਹ ਗਾਣਾ ਲੋਕਾਂ ਨੂੰ ਇਨ੍ਹਾਂ ਜ਼ਿਆਦਾ ਪਸੰਦ ਆ ਰਿਹਾ ਹੈ ਕਿ ਇਸ 'ਤੇ ਲੱਖਾਂ ਦੀ ਗਿਣਤੀ 'ਚ ਰੀਲਾਂ ਬਣ ਰਹੀਆਂ ਹਨ।