Mitran da Chalda Song Zehri Ve: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਚਰਚਾ 'ਚ ਹਨ। ਕਲਾਕਾਰ ਨੇ ਹਾਲ ਹੀ 'ਚ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਉਹ ਆਪਣੀਆਂ ਆਉਣ ਵਾਲੀਆਂ ਫਿਲਮਾਂ ਕਰਕੇ ਵੀ ਕਾਫੀ ਸੁਰਖੀਆਂ ਵਿੱਚ ਹੈ। 'ਮਿੱਤਰਾਂ ਦਾ ਨਾਂ ਚੱਲਦਾ' ਗਿੱਪੀ ਗਰੇਵਾਲ ਦੀ 2023 'ਚ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ਹੈ। ਇਸ ਫਿਲਮ 'ਚ ਗਿੱਪੀ ਤਾਨੀਆ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਮਨਾ ਰਹੀ 31ਵਾਂ ਜਨਮਦਿਨ, ਕੁਲਵਿੰਦਰ ਬਿੱਲਾ ਕਰਕੇ ਇੰਜ ਬਣੀ ਸੀ ਰਾਤੋ ਰਾਤ ਸਟਾਰ
ਇਸ ਤੋਂ ਪਹਿਲਾਂ ਫਿਲਮ ਦਾ ਗਾਣਾ 'ਜ਼ਹਿਰੀ ਵੇ' ਰਿਲੀਜ਼ ਹੋ ਚੁੱਕਿਆ ਹੈ। ਦੱਸ ਦਈਏ ਕਿ ਗੀਤ ਦੇ ਪੋਸਟਰ ਨਾਲ ਇਸ ਦੀ ਆਡੀਓ ਰਿਲੀਜ਼ ਕੀਤੀ ਗਈ ਹੈ। ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ਪੋਸਟ ਦੇ ਮੁਤਾਬਕ ਇਸ ਗੀਤ ਦੀ ਵੀਡੀਓ ਕੱਲ੍ਹ ਯਾਨਿ 31 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗੀਤ ਦੇ ਪੋਸਟਰ 'ਚ ਜੈਸਮੀਨ ਸੈਂਡਲਾਸ ਤੇ ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ। ਪੋਸਟਰ 'ਚ ਹਮੇਸ਼ਾ ਦੀ ਤਰ੍ਹਾਂ ਜੈਸਮੀਨ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸੁਣੋ ਇਹ ਗਾਣਾ:
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀਆਂ ਇਸ ਸਾਲ 3-4 ਫਿਲਮਾਂ ਇਕੱਠੀਆਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚ 'ਮਿੱਤਰਾਂ ਦਾ ਨਾਂ ਚੱਲਦਾ', 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਇਸ ਸਾਲ ਦੀ ਸਭ ਤੋਂ ਵੱਧ ਉਡੀਕੇ ਜਾਣ ਵਾਲੀ ਫਿਲਮ ਹੈ 'ਕੈਰੀ ਆਨ ਜੱਟਾ 3'। ਇਹ ਫਿਲਮ 2012 'ਚ ਆਈ ਰੋਮਾਂਟਿਕ ਕਾਮੇਡੀ ਫਿਲਮ 'ਕੈਰੀ ਆਨ ਜੱਟਾ' ਦਾ ਤੀਜਾ ਭਾਗ ਹੈ। ਫਿਲਮ ਦਾ ਦੂਜਾ ਭਾਗ 2018 'ਚ ਰਿਲੀਜ਼ ਹੋਇਆ ਸੀ। ਫਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਸੋਨਮ ਬਾਜਵਾ ਨਜ਼ਰ ਆਈ ਸੀ।