Modiji Ki Beti Trailer: 'ਮੋਦੀ ਜੀ ਕੀ ਬੇਟੀ' ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਦਰਅਸਲ ਇਹ ਇਕ ਅਜਿਹੀ ਫਿਲਮ ਹੈ ਜਿਸ ਦਾ ਟਾਈਟਲ 'ਮੋਦੀਜੀ ਕੀ ਬੇਟੀ' ਹੈ ਅਤੇ ਇਹ ਫ਼ਿਲਮ ਆਪਣੇ ਟਾਈਟਲ ਕਰਕੇ ਹੀ ਟਵਿੱਟਰ ਤੇ ਕਾਫ਼ੀ ਟਰੈਂਡ ਕਰ ਰਹੀ ਹੈ। ਜਦੋਂ ਤੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਕੀ ਦਿਖਾਇਆ ਗਿਆ ਹੈ ਫ਼ਿਲਮ ਦੇ ਟਰੇਲਰ `ਚ?
ਇਸ ਫਿਲਮ ਦੇ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਇਕ ਸੰਘਰਸ਼ਸ਼ੀਲ ਅਭਿਨੇਤਰੀ ਨੂੰ ਲਾਈਮਲਾਈਟ 'ਚ ਲਿਆ ਕੇ ਮੀਡੀਆ ਉਸ ਨੂੰ 'ਮੋਦੀ ਜੀ ਦੀ ਬੇਟੀ' ਬਣਾ ਦਿੰਦਾ ਹੈ। ਜਿਸ ਤੋਂ ਬਾਅਦ ਦੋ ਅੱਤਵਾਦੀ ਇਸ ਨੂੰ ਸੱਚ ਮੰਨ ਕੇ ਸੰਘਰਸ਼ਸ਼ੀਲ ਅਦਾਕਾਰਾ ਨੂੰ ਅਗਵਾ ਕਰ ਲੈਂਦੇ ਹਨ। ਅਭਿਨੇਤਰੀ ਦੇ ਅਗਵਾ ਹੁੰਦੇ ਹੀ ਫਿਲਮ 'ਚ ਕਈ ਟਵਿਸਟ ਆਉਂਦੇ ਹਨ। ਇਸ ਦੌਰਾਨ ਅਭਿਨੇਤਰੀ ਦੀਆਂ ਅਜੀਬੋ-ਗਰੀਬ ਹਰਕਤਾਂ ਤੋਂ ਕਿਡਨੈਪਰਸ ਨੂੰ ਵੀ ਪਰੇਸ਼ਾਨ ਦਿਖਾਇਆ ਗਿਆ ਹੈ। ਫਿਲਮ ਦੇ ਟ੍ਰੇਲਰ ਵਿੱਚ, ਅਗਵਾਕਾਰ ਮੋਦੀ ਜੀ ਦੀ ਧੀ ਦੇ ਬਦਲੇ ਕਸ਼ਮੀਰ ਦੀ ਮੰਗ ਕਰਨ ਦੀ ਯੋਜਨਾ ਬਣਾਉਂਦੇ ਹਨ। ਪਰ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਅੱਤਵਾਦੀ ਆਪਣੇ ਹੀ ਜਾਲ 'ਚ ਫਸ ਜਾਂਦੇ ਹਨ।
ਕਰ ਰਹੇ ਮਜ਼ਾਕੀਆ ਕਮੈਂਟਸ
ਕਾਮੇਡੀ ਦੀ ਝਲਕ ਵਾਲੀ ਇਹ ਫਿਲਮ 14 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਐਡੀ ਸਿੰਘ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਪਿਤੋਬਾਸ਼ ਤ੍ਰਿਪਾਠੀ ਦੇ ਨਾਲ ਵਿਕਰਮ ਕੋਚਰ, ਅਵਨੀ ਮੋਦੀ ਅਤੇ ਤਰੁਣ ਖੰਨਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਹਾਲ ਯੂਜ਼ਰਸ ਟਵਿਟਰ 'ਤੇ ਟ੍ਰੇਲਰ ਨੂੰ ਲੈ ਕੇ ਮਜ਼ਾਕੀਆ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਦੇਖਨਾ ਤੋ ਬਨਤਾ ਹੈ।' ਜਦਕਿ ਦੂਜੇ ਨੇ ਲਿਖਿਆ, 'ਓਏ ਮੋਦੀ ਨੇ ਵਿਆਹ ਨਹੀਂ ਕੀਤਾ, ਫਿਰ ਧੀ ਅਸਮਾਨ ਤੋਂ ਆਈ ਹੈ।'