ਨੌਰਾ ਦਾ ਨਾਂ ਹਾਲ ਹੀ ‘ਚ ਕੰਫਰਮ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨੌਰਾ ‘ਦਿਲਬਰ’ ਤੇ ‘ਕਮਰੀਆ’ ਗਾਣਿਆਂ ‘ਤੇ ਡਾਂਸ ਕਰ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ। ‘ਏਬੀਸੀਡੀ-3’ ‘ਚ ਆਪਣੀ ਐਂਟਰੀ ਬਾਰੇ ਨੌਰਾ ਨੇ ਹਾਲ ਹੀ ‘ਚ ਕਿਹਾ, “ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਐਕਸਾਈਟਿਡ ਹਾਂ। ਰੈਮੋ ਸਰ ਕਾਫੀ ਟੈਲੈਂਟਡ ਹਨ ਤੇ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਣਾ ਚਾਹੁੰਦੀ ਹਾਂ। ਮੈਂ ਵਰੁਣ-ਸ਼੍ਰੱਧਾ ਨਾਲ ਵੀ ਕੰਮ ਕਰਨ ਲਈ ਉਤਸੁਕ ਹਾਂ।”
ਇਸ ਫ਼ਿਲਮ ਤੋਂ ਇਲਾਵ ਨੌਰਾ ਜਲਦੀ ਹੀ ਸਲਮਾਨ ਦੀ ਫ਼ਿਲਮ ‘ਭਾਰਤ’ ’ਚ ਵੀ ਡਾਂਸ ਮੂਵਜ਼ ਕਰਦੀ ਨਜ਼ਰ ਆਉਣ ਵਾਲੀ ਹੈ। ‘ਏਬੀਸੀਡੀ-3’ ਦਾ ਤਾਂ ਪਤਾ ਨਹੀਂ ਪਰ ਨੌਰਾ ਦਾ ਡਾਂਸ ਉਸ ਤੋਂ ਪਹਿਲਾਂ ਈਦ ‘ਤੇ ਆਉਣ ਵਾਲੀ ‘ਭਾਰਤ’ ‘ਚ ਜ਼ਰੂਰ ਦੇਖਣ ਨੂੰ ਮਿਲੇਗਾ।