Afsana Khan Mother's Day Video: ਪੰਜਾਬੀ ਗਾਇਕਾ ਅਫਸਾਨਾ ਖਾਨ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਅਫਸਾਨਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ ਵਿੱਚ ਰਹਿੰਦੀ ਹੈ। 


ਇਹ ਵੀ ਪੜ੍ਹੋ: ਅਨਿਲ ਕਪੂਰ ਦੇ ਵਿਆਹ ਤੋਂ ਬਾਅਦ ਕਈ ਹੀਰੋਈਨਾਂ ਨਾਲ ਸੀ ਚੱਕਰ, ਸੁਨੀਤਾ ਨੇ ਆਸ਼ਿਕ ਮਿਜ਼ਾਜ ਪਤੀ ਨੂੰ ਰੋਕਣ ਲਈ ਚੁੱਕਿਆ ਸੀ ਇਹ ਕਦਮ


ਅੱਜ ਯਾਨਿ 14 ਮਈ ਨੂੰ ਮਦਰਜ਼ ਡੇਅ ਦੇ ਮੌਕੇ 'ਤੇ ਅਫਸਾਨਾ ਖਾਨ ਦੀ ਪਿਆਰੀ ਜਿਹੀ ਵੀਡੀਓ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਇਸ ਵੀਡੀਓ ਦੀ ਸ਼ੁਰੂਆਤ ਮੂਸੇਵਾਲਾ ਦੀ ਤਸਵੀਰ ਤੋਂ ਹੁੰਦੀ ਹੈ। ਤਸਵੀਰ 'ਚ ਮੂਸੇਵਾਲਾ ਨਾਲ ਅਫਸਾਨਾ ਦੀ ਮਾਂ ਆਸ਼ਾ ਬੇਗਮ ਤੇ ਮੂਸੇਵਾਲਾ ਦੀ ਮਾਂ ਚਰਨ ਕੌਰ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਅਫਸਾਨਾ ਦੀ ਇਸ ਵੀਡੀਓ 'ਚ ਉਹ ਆਪਣੀ ਮਾਂ ਨਾਲ ਦਿਖਾਈ ਦੇ ਰਹੀ ਹੈ। ਗਾਇਕਾ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਅਜਿਹੀ ਕੈਪਸ਼ਨ ਲਿਖੀ, ਜਿਸ ਨੇ ਸਭ ਦਾ ਮਨ ਮੋਹ ਲਿਆ ਹੈ। ਉਸ ਨੇ ਕਿਹਾ, 'ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ, ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ। ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ, ਸਬ ਝੂਠੇ ਤੇ ਬੇਰੂਪ, ਮਾਂ ਦਾ ਰਿਸ਼ਤਾ ਸਭ ਤੋਂ ਸੱਚਾ, ਮਾਂ ਹੈ ਰੱਬ ਦਾ ਰੂਪ।'ਦੇਖੋ ਗਾਇਕਾ ਦੀ ਇਹ ਵੀਡੀਓ: 









ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਇੰਨੀਂ ਦਿਨੀਂ ਕੈਨੇਡਾ 'ਚ ਹੈ। ਇੱਥੇ ਉਹ ਵੱਖ ਵੱਖ ਸ਼ਹਿਰਾਂ 'ਚ ਮਿਊਜ਼ਿਕ ਸ਼ੋਅਜ਼ ਕਰ ਰਹੀ ਹੈ। ਇਸ ਦੌਰਾਨ ਉਸ ਨੂੰ ਕਈ ਵਾਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਕਾਫੀ ਟਰੋਲ ਹੋਣਾ ਪਿਆ ਹੈ। ਲੋਕਾਂ ਨੇ ਕਦੇ ਉਸ ਦੇ ਵਧੇ ਭਾਰ ਦਾ ਮਜ਼ਾਕ ਉਡਾਇਆ, ਤਾਂ ਕਦੇ ਉਸ ਦੇ ਮੇਕਅੱਪ ਦਾ। ਪਰ ਇਸ ਪੋਸਟ ਨੇ ਸਭ ਦਾ ਦਿਲ ਜਿੱਤ ਲਿਆ ਹੈ। ਦਰਅਸਲ, ਅਫਸਾਨਾ ਖਾਨ ਦੀ ਆਪਣੀ ਮਾਂ ਤੇ ਮੂਸੇਵਾਲਾ ਦੀ ਮੰਮੀ ਨਾਲ ਸਪੈਸ਼ਲ ਬੌਂਡਿੰਗ ਹੈ। ਉਹ ਅਕਸਰ ਇਨ੍ਹਾਂ ਦੋਵਾਂ ਨਾਲ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।


ਇਹ ਵੀ ਪੜ੍ਹੋ: ਬੌਬੀ ਦਿਓਲ ਦਾ ਬੇਟਾ ਫਿਲਮਾਂ 'ਚ ਅਜ਼ਮਾਉਣ ਜਾ ਰਿਹਾ ਕਿਸਮਤ, ਆਰੀਆਮਨ ਦੀ ਤਸਵੀਰਾਂ ਦੇਖ ਯਾਦ ਆਵੇਗੀ ਧਰਮਿੰਦਰ ਦੀ ਜਵਾਨੀ