ਮੁੰਬਈ: ਨਾਗਿਨ ਫੇਮ ਟੀਵੀ ਐਕਟਰ ਮੌਨੀ ਰਾਏ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਹੈ। ਮੌਨੀ ਨੇ ਫ਼ਿਲਮਾਂ ‘ਚ ‘ਗੋਲਡ’ ਮੂਵੀ ਨਾਲ ਕਾਮਯਾਬ ਐਂਟਰੀ ਕਰ ਲਈ ਹੈ। ਇਸ ਦੇ ਨਾਲ ਉਹ ਆਪਣੇ ਇੰਸਟਾਗ੍ਰਾਮ ‘ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਸ ਨੇ ਕੁਝ ਵੱਖਰੇ ਅੰਦਾਜ਼ ‘ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਮੌਨੀ ਆਪਣੇ ਇੰਸਟਾਗ੍ਰਾਮ ‘ਤੇ ਰੌਇਲ ਬਲੂ ਕੱਲਰ ਗਾਉਨ ‘ਚ ਨਜ਼ਰ ਆ ਰਹੀ ਹੈ। ਕੁਝ ਹੀ ਘੰਟਿਆਂ ‘ਚ ਮੌਨੀ ਦੀ ਤਸਵੀਰ ਨੂੰ ਲੱਖਾਂ ਲਾਈਕ ਮਿਲ ਗਏ। ਮੌਨੀ ਇਸ ਡ੍ਰੈੱਸ ‘ਚ ਕਾਫੀ ਦਿਲਕਸ਼ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਕੈਪਸ਼ਨ ਦਿੱਤਾ ਹੈ।


ਤਸਵੀਰਾਂ ਨੂੰ ਦੇਖ ਕੇ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੌਨੀ ‘ਤੇ ਕ੍ਰਿਸਮਸ ਦਾ ਖੁਮਾਰ ਛਾਇਆ ਹੋਇਆ ਹੈ। ਮੌਨੀ ਦੀ ਇਹ ਤਸਵੀਰ ਕੋਲਕਾਤਾ ਦੀ ਹੈ। ਇਸ ਤੋਂ ਇਲਾਵਾ ਮੌਨੀ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜੋ ਬੇਹੱਦ ਦਿਲਕਸ਼ ਹਨ। ਇਹ ਤਸਵੀਰਾਂ ਜੈਪੁਰ ਦੀਆਂ ਹਨ।


ਜੇਕਰ ਮੌਨੀ ਦੇ ਕੰਮ ਦੀ ਗੱਲ ਕਰੀਏ ਤਾਂ ਉਸ ਕੋਲ ਇਸ ਵੇਲੇ ਕਈ ਫ਼ਿਲਮਾਂ ਹਨ। ਹਾਲ ਹੀ ‘ਚ ਮੌਨੀ ਨੇ ‘KGF’ ਫ਼ਿਲਮ ‘ਚ ਇੱਕ ਆਈਟਮ ਸੌਂਗ ਕੀਤਾ ਹੈ।