ਮੁੰਬਈ: ਬਾਲੀਵੁੱਡ ਅਦਾਕਾਰ ਏਜਾਜ਼ ਖਾਨ ਦੀ ਜ਼ਮਾਨਤ ਅੱਜ ਰੱਦ ਕਰ ਦਿੱਤੀ ਗਈ ਹੈ। ਏਜਾਜ਼ ਖਾਨ ਨੂੰ ਐਨਸੀਬੀ ਨੇ ਇਸ ਸਾਲ ਮਾਰਚ ਵਿੱਚ ਡਰੱਗਜ਼ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਅੱਜ ਇਸ ਮਾਮਲੇ ਦੀ ਸੁਣਵਾਈ ਮੁੰਬਈ ਕੋਰਟ ਵਿੱਚ ਹੋਈ ਜਿਸ ਵਿੱਚ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ।


ਅਦਾਕਾਰ ਏਜਾਜ਼ ਖਾਨ ਦਾ ਨਾਮ ਡਰੱਗਜ਼ ਦੇ ਮਾਮਲੇ ਵਿੱਚ ਡਰੱਗਜ਼ ਪੈਡਲਰ ਸ਼ਾਦਾਬ ਬਟਾਟਾ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਸੀ। ਏਜਾਜ਼ ਖਾਨ 'ਤੇ ਬਟਾਟਾ ਗੈਂਗ ਦਾ ਹਿੱਸਾ ਹੋਣ ਦਾ ਇਲਜ਼ਾਮ ਹੈ। ਜਾਂਚ ਏਜੰਸੀ ਨੇ ਏਜਾਜ਼ ਦੇ ਘਰੋਂ 4.5 ਗ੍ਰਾਮ ਐਲਪ੍ਰੋਜ਼ੋਲ ਟੈਬਲੇਟ ਵੀ ਬਰਾਮਦ ਕੀਤੀ ਸੀ, ਪਰ ਗ੍ਰਿਫਤਾਰੀ ਦਾ ਕਾਰਨ ਬਟਾਟਾ ਗਰੋਹ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

 

ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇ 'ਚੋਂ ਚੂਹੇ ਪੀ ਗਏ 18,000 ਦੀ ਦਾਰੂ

ਐਨਸੀਬੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਡਰੱਗਜ਼ ਦੇ ਮਾਮਲੇ ਵਿੱਚ ਸ਼ਾਦਾਬ ਬਟਾਟਾ ਤੇ ਏਜਾਜ਼ ਖਾਨ ਵਿਚਾਲੇ ਸਬੰਧ ਸੀ। ਐਨਸੀਬੀ ਨੇ ਕਿਹਾ ਕਿ ਸਾਨੂੰ ਵਟਸਐਪ ਚੈਟ, ਵੌਇਸ ਨੋਟਸ ਹਾਸਲ ਹੋਏ ਹਨ, ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਏਜਾਜ਼ ਖਾਨ ਡਰੱਗਜ਼ ਦੇ ਕੇਸ ਵਿੱਚ ਸ਼ਾਮਲ ਹੈ।

 

ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ

ਸ਼ਾਦਾਬ ਬਟਾਟਾ 'ਤੇ ਬਾਲੀਵੁੱਡ ਦੀਆ ਮਸ਼ਹੂਰ ਹਸਤੀਆਂ ਨੂੰ ਡਰੱਗਜ਼ ਦੀ ਸਪਲਾਈ ਕਰਨ ਦਾ ਦੋਸ਼ ਹਨ। ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਡਰੱਗਜ਼ ਦੇ ਕੇਸ ਦੀ ਪੜਤਾਲ ਕਰ ਰਹੀ ਐਨਸੀਬੀ ਨੇ ਹੁਣ ਤੱਕ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਤੋਂ ਪੁੱਛਗਿੱਛ ਕੀਤੀ ਹੈ।