ਮੁੰਬਈ: ਬਾਲੀਵੁੱਡ ‘ਚ ਇਨ੍ਹੀਂ ਦਿਨੀਂ ਬਾਇਓਪਿਕ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ‘ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਫ਼ਿਲਮ ਆਈ ਸੀ ਜਿਸ ‘ਚ ਲੀਡ ਰੋਲ ਅਨੁਪਮ ਖੇਰ ਨੇ ਕੀਤਾ ਸੀ। ਹੁਣ ਜਲਦੀ ਹੀ ਨਰੇਂਦਰ ਮੋਦੀ ਦੀ ਬਾਇਓਪਿਕ ਦੇਖਣ ਦਾ ਮੌਕਾ ਮਿਲੇਗਾ।

ਇਸ ਫ਼ਿਲਮ ‘ਚ ਲੀਡ ਰੋਲ ਵਿਵੇਕ ਓਬਰਾਏ ਕਰ ਰਹੇ ਹਨ ਜਿਸ ਦਾ ਫਸਟ ਲੁੱਕ ਕੁਝ ਦਿਨ ਪਹਿਲਾਂ ਹੀ ਆਇਆ ਸੀ। ਫ਼ਿਲਮ ਦੀ ਸ਼ੂਟਿੰਗ ਜ਼ੋਰਾਂ ‘ਤੇ ਚੱਲ ਰਹੀ ਹੈ। ਬੀਤੇ ਦਿਨੀਂ ਫ਼ਿਲਮ ਦੀ ਸ਼ੂਟਿੰਗ ਉੱਤਰਾਖੰਡ ‘ਚ ਹੋ ਰਹੀ ਸੀ। ਹੁਣ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਜੀ ਹਾਂ, ਫ਼ਿਲਮ 12 ਅਪ੍ਰੈਲ ਯਾਨੀ ਚੋਣਾਂ ਸ਼ੁਰੂ ਹੋਣ ਤੋਂ ਇੱਕ ਦਿਨ ਬਾਅਦ ਰਿਲੀਜ਼ ਹੋ ਰਹੀ ਹੈ। ਇਸ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਵੀ ਟਵੀਟ ਕਰਕੇ ਦਿੱਤੀ ਹੈ।


ਜੇਕਰ ਦੇਖਿਆ ਜਾਵੇ ਤਾਂ ਫ਼ਿਲਮ ਦਾ ਚੋਣਾਂ ਸਮੇਂ ਰਿਲੀਜ਼ ਕੀਤਾ ਜਾਣਾ ਇੱਕ ਤਰ੍ਹਾਂ ਨਾਲ ਮੋਦੀ ਦਾ ਪ੍ਰਚਾਰ ਹੀ ਹੈ ਜੋ ਚੋਣ ਜ਼ਾਬਤਾ ਦੀ ਇੱਕ ਤਰ੍ਹਾਂ ਨਾਲ ਉਲੰਘਣਾ ਵੀ ਹੈ। ਫ਼ਿਲਮ ਨੂੰ ਐਨ ਚੋਣਾਂ ਸਮੇਂ ਰਿਲੀਜ਼ ਕਰ ਪਾਰਟੀ ਸਿਆਸੀ ਲਾਹਾ ਲੈਣ ਦਾ ਮੌਕਾ ਨਹੀਂ ਛੱਡਣਾ ਚਾਹੁੰਦੀ।