National Cinema Day: 16 ਸਤੰਬਰ ਨੂੰ ਹਰ ਫਿਲਮ 75 ਰੁਪਏ ਵਿੱਚ ਦਿਖਾਈ ਜਾਵੇਗੀ। ਹਰ ਇੱਕ ਫ਼ਿਲਮ ਭਾਵੇਂ ਉਹ ਦੇਸ਼ ਦੇ ਕਿਸੇ ਵੀ ਸੂਬੇ `ਚ ਲੱਗੀ ਹੋਵੇ। ਉਸ ਦੀ ਟਿਕਰ ਤੁਹਾਨੂੰ ਸਿਰਫ਼ 75 ਰੁਪਏ ਵਿੱਚ ਹੀ ਮਿਲੇਗੀ। ਦਸ ਦਈਏ ਕਿ 16 ਸਤੰਬਰ ਨੂੰ ਸਰਗੁਣ ਮਹਿਤਾ ਦੀ ਫ਼ਿਲਮ `ਮੋਹ` ਤੇ ਨੀਰੂ ਬਾਜਵਾ ਦੀ ਫ਼ਿਲਮ `ਮਾਂ ਦਾ ਲਾਡਲਾ` ਰਿਲੀਜ਼ ਹੋਣਗੀਆਂ। ਤੁਸੀਂ ਇਨ੍ਹਾਂ ਫ਼ਿਲਮਾਂ ਨੂੰ ਪਹਿਲੇ ਹੀ ਦਿਨ ਇੰਨੇ ਸਸਤੇ ਵਿੱਚ ਦੇਖ ਸਕੋਗੇ। ਯਾਰ ਮੇਰਾ ਤਿਤਲੀਆਂ ਵਰਗਾ, ਮੋਹ, ਤੇਰੀ ਮੇਰੀ ਗੱਲ ਬਣ ਗਈ, ਮਾਂ ਦਾ ਲਾਡਲਾ ਦੇ ਨਾਲ ਨਾਲ ਹੋਰ ਕਈ ਪੰਜਾਬੀ ਫ਼ਿਲਮਾਂ ਇਸੇ ਮਹੀਨੇ ਰਿਲੀਜ਼ ਹੋ ਰਹੀਆਂ ਹਨ।


ਹਿੰਦੀ ਫ਼ਿਲਮ ਬ੍ਰਹਮਾਸਤਰ ਵੀ ਸਤੰਬਰ `ਚ ਹੋਵੇਗੀ ਰਿਲੀਜ਼
ਬ੍ਰਹਮਾਸਤਰ ਦੀ ਟਿਕਟ ਦਾ ਰੇਟ ਵੀ ਸਿਰਫ 75 ਰੁਪਏ ਹੋਵੇਗਾ। ਹਾਲਾਂਕਿ, ਬ੍ਰਹਮਾਸਤਰ ਦੇ ਨਿਰਮਾਤਾਵਾਂ ਵੱਲੋਂ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਦਰਅਸਲ, ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI) ਸਮੇਤ ਦੇਸ਼ ਭਰ ਦੇ ਸਿਨੇਮਾਘਰਾਂ ਨੇ 16 ਸਤੰਬਰ ਨੂੰ ਭਾਰਤ ਵਿੱਚ ਰਾਸ਼ਟਰੀ ਸਿਨੇਮਾ ਦਿਵਸ ਮਨਾਉਣ ਅਤੇ 75 ਰੁਪਏ ਵਿੱਚ ਟਿਕਟ ਦੇਣ ਦਾ ਫੈਸਲਾ ਕੀਤਾ ਹੈ। ਭਾਵ ਕੋਈ ਵੀ ਫਿਲਮ, ਬਾਲੀਵੁੱਡ, ਹਾਲੀਵੁੱਡ, ਕੌਲੀਵੁੱਡ, ਪੰਜਾਬੀ, ਭੋਜਪੁਰੀ, ਮਰਾਠੀ, ਕੰਨੜ, ਮਲਿਆਲਮ ਸਿਰਫ 75 ਰੁਪਏ ਵਿੱਚ ਦੇਖੀ ਜਾ ਸਕੇਗੀ।


ਪਹਿਲੀ ਵਾਰ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਜਾ ਰਿਹਾ ਹੈ
ਪਹਿਲਾਂ ਰਾਸ਼ਟਰੀ ਸਿਨੇਮਾ ਦਿਵਸ ਨਹੀਂ ਮਨਾਇਆ ਜਾਂਦਾ ਸੀ। ਇਸ ਸਾਲ ਇਹ ਰੁਝਾਨ ਨਵੇਂ ਸਿਰੇ ਤੋਂ ਸ਼ੁਰੂ ਹੋਇਆ ਹੈ। ਕੋਵਿਡ ਕਾਰਨ ਦੋ ਸਾਲ ਬੰਦ ਪਏ ਥੀਏਟਰ ਦੇ ਮੁੜ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਹੈ। ਸਿਨੇਮਾਘਰਾਂ ਵੱਲੋਂ ਕੀਤਾ ਗਿਆ ਇਹ ਐਲਾਨ ਉਨ੍ਹਾਂ ਦਰਸ਼ਕਾਂ ਨੂੰ ਵਾਪਸ ਲਿਆਉਣ ਲਈ ਵੀ ਇੱਕ ਵੱਡਾ ਕਦਮ ਹੈ ਜੋ ਲੌਕਡਾਊਨ ਤੋਂ ਬਾਅਦ ਸਿਨੇਮਾਘਰਾਂ ਵਿੱਚ ਨਹੀਂ ਗਏ ਹਨ।


ਦੇਸ਼ ਦੇ 4000 ਸਿਨੇਮਾਘਰਾਂ 'ਚ 75 ਰੁਪਏ 'ਚ ਫਿਲਮਾਂ ਦੇਖੀਆਂ ਜਾ ਸਕਦੀਆਂ ਹਨ
ਰਿਪੋਰਟ ਦੇ ਅਨੁਸਾਰ, ਲੋਕ PVR, INOX, Cinepolis, ਕਾਰਨੀਵਲ, ਮਿਰਾਜ ਅਤੇ Citipride, Asian, Mukta A2, Movietime, Wave, M2K ਸਮੇਤ ਦੇਸ਼ ਭਰ ਦੇ ਲਗਭਗ 4000 ਸਿਨੇਮਾਘਰਾਂ ਵਿੱਚ 75 ਰੁਪਏ ਦੀ ਟਿਕਟ ਖਰੀਦ ਕੇ ਫਿਲਮ ਦੇਖ ਸਕਣਗੇ। ਰਾਸ਼ਟਰੀ ਸਿਨੇਮਾ ਦਿਵਸ 'ਤੇ, ਹਰ ਉਮਰ ਦੇ ਦਰਸ਼ਕ ਇਕੱਠੇ ਫਿਲਮ ਦੇਖਣ ਦਾ ਆਨੰਦ ਲੈਣਗੇ।


75 ਰੁਪਏ 'ਚ ਬ੍ਰਹਮਾਸਤਰ ਦੇਖਣ ਦਾ ਸੁਨਹਿਰੀ ਮੌਕਾ
ਰਣਵੀਰ ਕਪੂਰ ਅਤੇ ਆਲੀਆ ਭੱਟ ਦੀ 'ਬ੍ਰਹਮਾਸਤਰ' ਇਸ ਮਹੀਨੇ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ, ਇਸ ਲਈ 75 ਰੁਪਏ 'ਚ 'ਬ੍ਰਹਮਾਸਤਰ' ਦੇਖਣ ਦਾ ਇਹ ਵੱਡਾ ਮੌਕਾ ਹੋਵੇਗਾ। ਹਾਲਾਂਕਿ ਫਿਲਮ ਮੇਕਰਸ ਵਲੋਂ ਅਜਿਹਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।


ਅਮਰੀਕਾ `ਚ 3 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ 3 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਉਂਦਾ ਹੈ ਅਤੇ ਇਸ ਮੌਕੇ ਅਮਰੀਕਾ ਦੇ ਸਿਨੇਮਾ ਘਰਾਂ ਨੇ ਐਲਾਨ ਕੀਤਾ ਹੈ ਕਿ ਉਹ 3 ਡਾਲਰ (ਕਰੀਬ 239 ਰੁਪਏ) ਵਿੱਚ ਫਿਲਮਾਂ ਦੀਆਂ ਟਿਕਟਾਂ ਦੇਣਗੇ। ਹਾਲਾਂਕਿ, ਭਾਰਤ ਨੇ ਰਾਸ਼ਟਰੀ ਸਿਨੇਮਾ ਦਿਵਸ ਮਨਾਉਣ ਲਈ 16 ਸਤੰਬਰ ਨੂੰ ਚੁਣਿਆ ਹੈ।