ਸਾਰਾ ਨੇ ਇਸ ਸਵਾਲ ਦੇ ਜਵਾਬ 'ਚ ਸ਼ਰਮਾਉਂਦੇ ਹੋਏ ਹਾਮੀ ਭਰੀ। ਇਸ ਦੇ ਨਾਲ ਹੀ ਕਰੀਨਾ ਨੇ ਸਾਰਾ ਤੋਂ ਪੁੱਛਿਆ ਕਿ ਜਦ ਉਹ ਡੇਟ ਕਰਦੀ ਹੈ ਤਾਂ ਪਾਰਟਨਰ 'ਚ ਕੀ ਕਵਾਲਿਟੀਸ ਦੇਖਦੀ ਹੈ? ਨਾਲ ਹੀ ਕਰੀਨਾ ਨੇ ਪੁੱਛਿਆ ਕਿ ਜੇਕਰ ਉਹ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਹੈ ਤਾਂ ਉਹ ਕਿਹੜੀ ਚੀਜ਼ 'ਤੇ ਸਮਝੌਤਾ ਨਹੀਂ ਕਰੇਗੀ? ਇਸ 'ਤੇ ਸਾਰਾ ਨੇ ਕਿਹਾ ਮੇਰਾ ਕਰੀਅਰ।
ਕਰੀਨਾ ਨੇ ਇਸ ਤੋਂ ਇਲਾਵਾ ਸਾਰਾ ਤੋਂ ਇਹ ਵੀ ਪੁੱਛਿਆ ਕਿ ਕੀ ਉਹ ਵਨ ਨਾਈਟ ਸਟੈਂਡ 'ਚ ਸ਼ਾਮਲ ਰਹੀ ਹੈ? ਇਸ ਦਾ ਜਵਾਬ ਦਿੰਦਿਆ ਸਾਰਾ ਨੇ ਕਿਹਾ ਕਿ ਅਜਿਹਾ ਕਦੇ ਵੀ ਨਹੀਂ ਹੋਇਆ। ਸਾਰਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਆਪਣੇ ਰਿਲੇਸ਼ਨਸ਼ਿਪਸ 'ਚ ਕਦੇ ਵੀ ਚੀਟ ਨਹੀਂ ਕੀਤਾ ਹੈ ਤੇ ਉਹ ਨਾ ਹੀ ਆਪਣੇ ਪਾਰਟਨਰ ਦਾ ਫੋਨ ਚੈੱਕ ਕਰਦੀ ਹੈ। ਇਸ ਸ਼ੋਅ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।